ਮੇਖ (22 ਮਾਰਚ ਤੋਂ 21 ਅਪ੍ਰੈਲ) - ਗ੍ਰਹਿਾਂ ਦੀ ਦਸ਼ਾ ਠੀਕ ਨਜ਼ਰ ਆ ਰਹੀ ਹੈ, ਨਵਾਂ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਪਰ ਸਾਂਝੇਦਾਰੀ ਕਰਨ ਤੋਂ ਬਚੋ। ਇਸ ਵਾਰ ਤੁਹਾਡੇ ਜੀਵਨ ਵਿੱਚ ਕੁੱਝ ਮਹੱਤਵਪੂਰਨ ਤਬਦੀਲੀ ਆ ਸਕਦੀ ਹੈ, ਜਿਨ੍ਹਾਂ ਨਾਲ ਤੁਹਾਡਾ ਜੀਵਨ ਹੀ ਬਦਲ ਜਾਏਗਾ। ਮੁਸ਼ਕਲ ਸਮੇਂ ਵਿੱਚ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਜਿਸ ਕੰਮ ਵਿੱਚ ਵੀ ਹੱਥ ਪਾਉਗੇ ਸਫਲਤਾ ਸਾਥ ਦੇਵੇਗੀ। ਮਿੱਤਰ ਵੀ ਸਹਾਇਤਾ ਕਰਨ ਲਈ ਤਿਆਰ ਰਹਿਣਗੇ। ਅੱਗਲੇ ਕੁੱਝ ਦਿਨ ਅਹਿਤਿਆਤ ਵਰਤਣ ਵਾਲੇ, ਪ੍ਰੇਸ਼ਾਨੀ ਪੈਦਾ ਕਰਨ ਵਾਲੇ, ਨੁਕਸਾਨ ਦਾ ਡਰ ਹੈ, ਹੋ ਸੱਕੇ ਤਾਂ ਵਿਦੇਸ਼ ਜਾਣ ਤੋਂ ਬਚੋ। ਵੈਸੇ, ਤੁਹਾਡੇ ਵਿੱਚ ਹਿੰਮਤ ਤੇ ਸੰਘਰਸ਼ ਸ਼ਕਤੀ ਬਣੀ ਰਹੇਗੀ। ਕਾਰੋਬਾਰ ਵਿੱਚ ਨਵੇਂ ਆਡਰ ਮਿਲਣ ਦੇ ਕਰਕੇ ਕੰਮਕਾਜੀ ਦੌੜ ਭੱਜ ਵੀ ਰਹੇਗੀ। ਜਿਸ ਨਾਲ ਸਿਹਤ ਬਿਗੜਨ ਦਾ ਡਰ ਹੈ, ਖਾਸ ਅਹਿਤਿਆਤ ਰੱਖਣ ਦੀ ਲੋੜ ਹੈ।
ਬ੍ਰਿਖ (22 ਅਪ੍ਰੈਲ ਤੋਂ 21 ਮਈ) -ਇਸ ਵਾਰ ਧਨ ਦੀ ਕਮੀ ਨਹੀਂ ਰਹੇਗੀ ਪਰ ਘਰ ਵਿੱਚ ਕੁੱਝ ਉਲਝਣਾਂ ਤੇ ਤਣਾਅ ਵਾਲਾ ਮਾਹੌਲ ਬਣਿਆ ਰਹਿ ਸਕਦਾ ਹੈ, ਹੋ ਸਕੇ ਤਾਂ ਬਜ਼ੁਰਗਾਂ ਦੀ ਸਲਾਹ ਨਾਲ ਹੱਲ ਕਰੋ। ਅਫਸਰਾਂ ਨਾਲ ਨੇੜਤਾ ਵਧਣ ਦੇ ਕਰਕੇ ਕੰਮ ਉਪਰ ਸਫਲਤਾ ਮਿਲੇਗੀ। ਕਾਰੋਬਾਰ ਵਿੱਚ ਕੋਈ ਦਿਕਤ ਨਹੀਂ ਆਏਗੀ, ਅੱਗੇ ਦਿਨ ਧਨ ਲਾਭ ਵਾਲੇ ਹਨ। ਕਾਰੋਬਾਰੀ ਟੂਰ ਦਾ ਵੀ ਚੰਗਾ ਰਿਸਪਾਂਸ ਮਿਲੇਗਾ, ਰੁੱਕੇ ਹੋਏ ਆਡਰ ਮਿਲਣ ਵਿੱਚ ਕਾਮਯਾਬੀ ਮਿਲੇਗੀ। ਵਿਦਿਆਰਥੀਆਂ ਲਈ ਵੀ ਸਮਾਂ ਲਾਭ ਦਾਇਕ ਹੈ, ਯਤਨ ਕਰਨ ’ਤੇ ਸਫਲਤਾ ਹੱਥ ਲੱਗੇਗੀ। ਸਮਾਂ ਇੱਜ਼ਤ-ਮਾਣ ਦਵਾਉਣ ਵਾਲਾ ਹੈ ਤੇ ਸ਼ਤਰੂ ਵੀ ਕਮਜ਼ੋਰ ਰਹਿਣਗੇ। ਪਰ ਆਖੀਰਲੇ ਕੁੱਝ ਦਿਨ ਠੀਕ ਨਹੀਂ, ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰੋ, ਕਿਉਂਕਿ ਸਿਤਾਰਾ ਨੁਕਸਾਨ ਵਾਲਾ ਹੈ। ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁੱਝ ਮੇਹਨਤ ਕਰਨੀ ਪੈ ਸਕਦੀ ਹੈ।
ਮਿਥੁਨ (22 ਮਈ ਤੋਂ 21 ਜੂਨ) -ਤੁਹਾਡਾ ਵਪਾਰਕ ਕੰਮਾਂ ਵਿੱਚ ਮਨੋਬਲ ਤੇ ਦਬਦਬਾ ਬਣਿਆ ਰਹੇਗਾ। ਇਸ ਵਾਰ ਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ ਬਸ ਥੋੜੀ ਮੇਹਨਤ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਚਾਹਿਦਾ ਨਾਂ ਤਾਂ ਜਲਦ ਬਾਜ਼ੀ ਵਿੱਚ ਕੋਈ ਫੈਸਲਾ ਕਰਨ ਅਤੇ ਨਾ ਹੀ ਆਪਣੇ ਫੈਸਲੇ ਦਾ ਢਿੰਡੋਰਾ ਪਿੱਟਣ। ਪਰਿਵਾਰ ਦੇ ਮਸਲਿਆਂ ਨੂੰ ਬਜ਼ੁਰਗਾਂ ਦੀ ਸਲਾਹ ਨਾਲ ਹੀ ਹੱਲ ਕਰੋ। ਧਾਰਮਿਕ ਤੇ ਸਮਾਜਿਕ ਸਮਾਗਮਾਂ ’ਚ ਰੂਚੀ ਵਧੇਗੀ। ਸਰਕਾਰੀ ਕੰਮਾਂ ਵਿੱਚ ਕਦਮ ਅਗ੍ਹਾਂ ਵੱਲ ਰਹੇਗਾ, ਕੰਮ ’ਤੇ ਅਫਸਰ ਵੀ ਮੇਹਰਬਾਨ ਰਹਿਣਗੇ। ਤਰਕੀ ਦਾ ਰਸਤਾ ਬਣਿਆ ਹਰੇਗਾ ਪਰ ਸ਼ਤਰੂ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਰਹਿਣਗੇ ਇਸ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੋਵੇਗੀ। ਆਖੀਰਲਾ ਥੋੜਾ ਸਮਾਂ ਖਰਚਿਆਂ ਨੂੰ ਵਧਾਉਣ ਤੇ ਉਲਝਣਾਂ ਨੂੰ ਉਭਾਰਣ ਵਾਲਾ ਹੈ, ਘਬਰਾਉਣ ਦੀ ਲੋੜ ਨਹੀਂ।
ਕਰਕ (22 ਜੂਨ ਤੋਂ 21 ਜੁਲਾਈ) -ਸ਼ੁਰੂ-ਸ਼ੁਰੂ ਦੇ ਸਿਤਾਰੇ ਕੁੱਝ ਠੀਕ ਨਹੀਂ ਹੈ, ਸ਼ਤਰੂਆਂ ਤੋਂ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਆਪਣੇ ਸਾਰੇ ਕੰਮ ਸੋਚ ਸਮਝ ਕੇ ਕਰਨੇ ਪੈਣਗੇ ਜਲਦਬਾਜ਼ੀ ਨਾ ਕਰਨਾ। ਤੁਹਾਡੇ ਵਿਚਾਰ ਘਰ ਦੇ ਬਾਕੀ ਮੈਂਬਰਾਂ ਦੇ ਨਾਲ ਮੇਲ ਨਹੀਂ ਖਾਣਗੇ ਥੋੜੀ ਪਰੇਸ਼ਾਨੀ ਹੋ ਸਕਦੀ ਹੈ। ਵਪਾਰ ਦਸ਼ਾ ਠੀਕ ਰਹੇਗੀ, ਕੰਮਕਾਜ਼ੀ ਸਾਥੀ ਸਹਿਯੋਗੀਆਂ ਵਾਲਾ ਰੁਖ਼ ਰੱਖਣਗੇ। ਅੱਗੇ ਆਉਣ ਵਾਲੇ ਸਮੇਂ ਲਈ ਪਲਾਨਿੰਗ ਵੀ ਕਰਨੀ ਠੀਕ ਰਹੇਗੀ। ਰਾਜਨੀਤੀ ਦੇ ਖੇਤਰ ਵਿੱਚ ਰੂਚੀ ਵੱਧੇਗੀ ਅਤੇ ਕੋਈ ਉੱਚਾ ਅਹੁਦਾ ਵੀ ਮਿਲ ਸਕਦਾ ਹੈ। ਜਨਰਲ ਤੌਰ ’ਤੇ ਤੁਹਾਨੂੰ ਇਰਾਦਿਆਂ ’ਚ ਸਫਲਤਾ ਮਿਲੇਗੀ, ਕੰਮਕਾਜ ਤੇ ਦੂਜੇ ਹਾਲਾਤ ਵੀ ਚੰਗੇ ਰਹਿਣਗੇ। ਨੌਜਵਾਨਾਂ ਵੱਲੋਂ ਘੜੀਆਂ ਸਕੀਮਾਂ ਤੇ ਪ੍ਰੋਗਰਾਮ ਸਿਰੇ ਚੜ੍ਹਨਗੇ। ਇਸ ਵਾਰ ਕਾਰੋਬਾਰੀ ਤੇ ਵਪਾਰਕ ਟੂਰ ਲਾਹੇਬੰਦ ਰਹਿਣਗੇ, ਨਵੇਂ ਆਡਰ ਮਿਲ ਸਕਦੇ ਹਨ। ਸਾਹਿਤ ਵਿੱਚ ਰੂਚੀ ਰੱਖਣ ਵਾਲਿਆਂ ਨੂੰ ਸਨਮਾਨ ਮਿਲ ਸਕਦਾ।
ਸਿੰਘ (22 ਜੁਲਾਈ ਤੋਂ 21 ਅਗਸਤ) -ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ। ਸਰਕਾਰੀ ਅਤੇ ਜਾਇਦਾਦੀ ਕੰਮਾਂ ਵਿੱਚ ਸਫਲਤਾ ਹਾਸਲ ਹੋਵੇਗੀ। ਤੇਜ਼ ਪ੍ਰਭਾਵ ਅਤੇ ਦਬਦਬਾ ਬਣਿਆ ਰਹੇਗਾ। ਇਸ ਵਾਰ ਮਨ ’ਚ ਸੈਰ-ਸਪਾਟੇ ਦੀ ਚਾਹਤ ਰਹੇਗੀ। ਕੁੱਝ ਲੋਕ ਤੁਹਾਡੇ ਪ੍ਰਭਾਵ ਹੇਠਾਂ ਆ ਕੇ ਤੁਹਾਨੂੰ ਫਾਇਦਾ ਦੇਣਗੇ। ਨੌਜਵਾਨਾ ਲਈ ਸਮਾਂ ਬੇਹਤਰ ਹੈ, ਜਿਸ ਕੰਮ ਵਿੱਚ ਹੱਥ ਪਾਉਣਗੇ ਕਾਮਯਾਬੀ ਮਿਲੇਗੀ। ਸਮਾਜ ਸੇਵਾ ਵਿੱਚ ਸਮਾਂ ਲੰਘੇਗਾ। ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ, ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਤੁਹਾਡਾ ਜੀਵਨ ਮੁਸ਼ਕਲਾਂ ਦੇ ਦੌਰ ’ਚੋਂ ਲੰਘ ਰਿਹਾ ਸੀ, ਜਿਸ ਕਰਕੇ ਤੁਹਾਡੀ ਲਾਈਫ ਕੁਝ ਡਿਸਟਰਬ ਜਿਹੀ ਸੀ। ਪਰ ਕਾਰੋਬਾਰੀ ਤੇ ਦੂਜੇ ਹਾਲਾਤ ਠੀਕ ਚਲਣਗੇ। ਸਿਤਾਰਾ ਸਿਹਤ ਪੱਖੋ ਠੀਕ ਨਹੀਂ, ਇਸ ਲਈ ਅਹਿਤਿਆਤ ਰੱਖਣੀ ਚਾਹੀਦੀ ਹੈ। ਕਿਸੇ ਗੱਲ ਨੂੰ ਲੈ ਕੇ ਮਨ ’ਤੇ ਗਲਤ ਸੋਚ ਹਾਵੀ ਰਹੇਗੀ। ਸੰਤਾਨ ਦਾ ਰੁਖ਼ ਵੀ ਅਸਿਹਯੋਗ ਵਾਲਾ ਰਹੇਗਾ।
ਕੰਨਿਆ (22 ਅਗਸਤ ਤੋਂ 21 ਸਤੰਬਰ) -ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਵੱਡੇ ਲੋਕਾਂ ਦੇ ਸਹਿਯੋਗ ਨਾਲ ਹੱਲ ਹੋ ਜਾਣਗੀਆਂ, ਜਿਸ ਕਰਕੇ ਇੱਜ਼ਤ-ਮਾਣ ਵੀ ਬਣਿਆ ਰਹੇਗਾ। ਇਸ ਵਾਰ ਕੁੱਝ ਚੰਗੀਆਂ ਖ਼ਬਰਾਂ ਮਿਲ ਸਕਦੀਆਂ ਹਨ, ਜਿਸ ਨਾਲ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਰਹੇਗਾ। ਮਿੱਤਰ ਤੇ ਸੱਜਣ-ਸਾਥੀ ਵੀ ਸਹਿਯੋਗ ਵਾਲਾ ਰੁਖ਼ ਰੱਖਣਗੇ, ਜਿਸ ਕਰਕੇ ਸ਼ਤਰੂ ਤੁਹਾਡੇ ਤੋਂ ਦੂਰ ਹੀ ਰਹਿਣਗੇ। ਕੁੱਝ ਕੀਮਤੀ ਚੀਜਾਂ ਖਰੀਦਣ ਤੇ ਵੇਚਣ ਨਾਲ ਲਾਭ ਹੋ ਸਕਦਾ ਹੈ। ਵਿਚਕਾਰ ਜਿਹੇ ਸਮਾਂ ਸਿਹਤ ਲਈ ਕੁੱਝ ਠੀਕ ਨਹੀਂ ਇਸ ਲਈ ਖਾਣ-ਪੀਣ ’ਚ ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ। ਬੇਰੋਜ਼ਗਾਰ ਨਵਾਂ ਕੰਮ ਸ਼ੁਰੂ ਕਰ ਸਕਦੇ ਹਨ। ਵਿਦੇਸ਼ ਜਾਣ ਦਾ ਵੀ ਯੋਗ ਬਣਦਾ ਹੈ, ਬਸ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਆਹ ਕਰਵਾਉਣਾ ਹੈ ਤਾਂ ਥੋੜਾ ਰੁੱਕ ਜਾਓ, ਗ੍ਰਹ ਠੀਕ ਨਹੀਂ ਹਨ। ਹੋ ਸਕੇ ਤਾਂ ਪੂਜਾ-ਪਾਠ ਕਰਵਾਓ, ਦਾਨ-ਪੂੰਨ ਵੀ ਵਿਗੜੇ ਕੰਮ ਬਣਾ ਦੇਵੇਗਾ।
ਤੁਲਾ (22 ਸਤੰਬਰ ਤੋਂ 21 ਅਕਤੂਬਰ) - ਗ੍ਰਹਿਾਂ ਦੀ ਦਸ਼ਾ ਠੀਕ ਰਹਿਣ ਕਰਕੇ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ। ਰੁੱਕੇ ਕੰਮ ਵੀ ਪੂਰੇ ਹੋਣ ਦੀ ਸੰਭਾਵਨਾ ਹੈ। ਵਪਾਰ ਵਿੱਚ ਤਰੱਕੀੇ ਦੇ ਕਰਕੇ ਧਨ ਦੀ ਘਾਟ ਨਹੀਂ ਰਹੇਗੀ। ਕਾਰੋਬਾਰੀ ਟੂਰ ਵੀ ਚੰਗਾ ਰਿਸਪਾਂਸ ਦੇਵੇਗਾ। ਪਰ ਵਿਚਲੇ ਕੁੱਝ ਦਿਨ ਠੀਕ ਨਹੀਂ, ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾ ਵੱਡਿਆਂ ਦੀ ਸਲਾਹ ਲੈਣੀ ਜਾਂ ਪੂਜਾ-ਪਾਠ ਕਰਵਾਉਣਾ ਜ਼ਰੂਰੀ ਹੈ। ਕਿਉਂਕਿ ਸਿਤਾਰਾ ਉਲਝਣਾਂ ਵਾਲਾ ਹੈ। ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁੱਝ ਧਨ ਖਰਚਣਾ ਪੈ ਸਕਦਾ ਹੈ। ਮਿੱਤਰਾਂ ਦੀ ਨਜ਼ਰ ਠੀਕ ਨਹੀਂ ਹਰ ਗੱਲ ਉਨ੍ਹਾਂ ਸਾਹਮਣੇ ਨਾ ਕਰੋ। ਸ਼ੇਅਰ ਬਜ਼ਾਰ ਤੇ ਜ਼ਮੀਨ-ਜਾਇਦਾਦ ਨਾਲ ਸੰਬੰਧਿਤ ਵਿਅਕਤੀ ਥੋੜਾ ਸਾਵਧਾਨੀ ਵਰਤਣ ਧਨ ਦੇ ਡੁੱਬਣ ਦਾ ਖਤਰਾ ਹੈ। ਬੇਰੋਜ਼ਗਾਰਾਂ ਨੂੰ ਨੌਕਰੀ ਹਾਸਲ ਕਰਨ ਦੇ ਲਈ ਦੌੜ-ਭਜ ਕਰਨੀ ਪਵੇਗੀ। ਰੋਮਾਂਸ ਦਾ ਮਾਹੌਲ ਰਹੇਗਾ, ਵੀਕੇਂਡ ਉਪਰ ਘੁਮਣ ਦਾ ਪ੍ਰੋਗਰਾਮ ਬਣ ਸਕਦਾ ਹੈ।
ਬ੍ਰਿਸ਼ਚਕ (22 ਅਕਤੂਬਰ ਤੋਂ 21 ਨਵੰਬਰ) -ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਪੂਰੇ ਆਸਾਰ ਹਨ ਕਿਸਮਤ ਪੂਰਾ-ਪੂਰਾ ਸਾਥ ਦੇਵੇਗੀ ਪਰ ਭਗਵਾਨ ਦਾ ਨਾਮ ਜਪਣਾ ਜ਼ਰੂਰੀ ਹੈ। ਵੱਡਿਆਂ ਨਾਲ ਮਨ-ਮੋਟਾਵ ਹੋਣ ਕਰਕੇ ਘਰ ਵਿੱਚ ਤਣਾਅ ਵਾਲਾ ਮਾਹੌਲ ਰਹੇਗਾ, ਇਥੋ ਤੱਕ ਕੇ ਸੰਤਾਨ ਦਾ ਰੁੱਖ ਵੀ ਬਾਗ਼ੀਆਂ ਵਾਲਾ ਰਹੇਗਾ। ਜਿਹੜਾ ਵੀ ਕੰਮ ਕਰਨ ਦੇ ਲਈ ਤੁਸੀਂ ਸੋਚ ਦੇ ਹੋ ਕਰ ਕਿ ਹੀ ਹੱਟ ਦੇ ਹੋ। ਜਿਸ ਦੇ ਕਰਕੇ ਸਮਾਜ ਵਿੱਚ ਤੁਹਾਡਾ ਮਾਣ ਸਨਮਾਨ ਬਣਿਆ ਰਹੇਗਾ। ਕਾਰੋਬਾਰੀ ਮਾਮਲੇ ’ਚ ਥੋੜਾ ਧੋਖਾ ਹੋ ਸਕਦਾ ਹੈ, ਦੂਜਿਆਂ ਉਪਰ ਬਹੁਤਾ ਭਰੋਸਾ ਠੀਕ ਨਹੀਂ ਹੈ। ਸ਼ਤਰੂ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਰਹਿਣਗੇ, ਮਨ ਤੇ ਗਲਤ ਸੋਚ ਵੀ ਹਾਵੀ ਰਹਿ ਸਕਦੀ ਹੈ। ਅੱਗੇ ਚੱਲ ਕੇ ਕੰਮਕਾਜੀ ਦਸ਼ਾ ਤੱਸ਼ਲੀਬਖਸ਼ ਰਹੇਗੀ। ਕਾਰੋਬਾਰੀ ਟੂਰ ਲਾਭ ਦਾਇਕ ਰਹੇਗਾ, ਰੁੱਕੇ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਆਖੀਰਲੇ ਦਿਨਾਂ ’ਚ ਵਿੱਤੀ ਪਰੇਸ਼ਾਨੀਆਂ ਦੂਰ ਹੋਣਗੀਆਂ।
ਧਨ (22 ਨਵੰਬਰ ਤੋਂ 21 ਦਸੰਬਰ) -ਸਿਤਾਰਾ ਸਿਹਤ ਲਈ ਢਿੱਲਾ ਨਜ਼ਰ ਆ ਰਿਹਾ ਹੈ, ਖਾਣ-ਪੀਣ ’ਚ ਸਾਵਧਾਨੀ ਵਰਤੋ। ਥੋੜੀ ਜਿਹੀ ਲਾਹ-ਪ੍ਰਵਾਹੀ ਵੱਡਾ ਖਤਰਾ ਬਣ ਸਕਦੀ ਹੈ। ਕੰਮ ’ਤੇ ਕਿਸੇ ਨਵੇਂ ਪ੍ਰੋਜੇਕਟ ਦੀ ਜਿੰਮੇਵਾਰੀ ਮਿਲ ਸਕਦੀ ਹੈ। ਅਫਸਰਾਂ ਦੇ ਨਰਮ ਰੁਖ਼ ਕਰਕੇ ਤਰੱਕੀ ਦੇ ਵੀ ਅਸਾਰ ਹਨ। ਸ਼ੇਅਰ ਬਜ਼ਾਰ, ਸੱਟੇਬਾਜ਼ੀ ਜਾਂ ਕੋਈ ਰਿਸਕ ਲੈਣ ਵਾਲੇ ਕੰਮ ਤੋਂ ਦੂਰੀ ਬਣਾ ਕੇ ਰੱਖੋ। ਸਰਕਾਰੀ ਤੇ ਅਦਾਲਤੀ ਕੰਮਾਂ ਵਿੱਚ ਵਿਜੇ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਮਿੱਤਰ ਤੁਹਾਡੇ ਪੱਖ ਦੀ ਹੀ ਗੱਲ ਕਰਣਗੇ। ਵਪਾਰ ’ਚ ਅੱਗੇ ਵੱਧ ਦੇ ਜਾਉਗੇ, ਵਪਾਰਕ ਟੂਰ ਕਰਨ ਨਾਲ ਨਵੇਂ ਆਡਰ ਮਿਲਣ ਦੀ ਸੰਭਾਵਨਾ ਹੈ ਪਰ ਥੋੜਾ ਐਡਵਾਂਸ ਲੈਣਾ ਨਾ ਭੁੱਲਣਾ। ਇਸ ਵਾਰ ਮਕਾਨ, ਦੁਕਾਨ ਅਤੇ ਗੱਡੀ ਲੈਣ ਲਈ ਸਮਾਂ ਚੰਗਾ ਹੈ। ਘਰੇਲੂ ਜੀਵਨ ਵਿੱਚ ਸ਼ਾਂਤੀ ਬਣੀ ਰਹੇਗੀ, ਜੀਵਨ ਸਾਥੀ ਦਾ ਪੂਰਾ ਸਾਥ ਅਤੇ ਪਿਆਰ ਮਿਲੇਗਾ। ਘਰ-ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਾਧੂ ਮੇਹਨਤ ਕਰਨੀ ਪਵੇਗੀ।
ਮਕਰ (22 ਦਸੰਬਰ ਤੋਂ 21 ਜਨਵਰੀ) - ਸ਼ਤਰੂਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਨੁਕਸਾਨ ਪਹੁੰਚਾ ਸਕਦੇ ਹਨ। ਸ਼ੁਰੂ-ਸ਼ੁਰੂ ਵਿੱਚ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਸਕਦਾ ਹੈ। ਹਰ ਪੱਖੋ ਧਿਆਨ ਰੱਖਣ ਦੀ ਲੋੜ ਹੈ। ਕਿਸੇ ਨਾਲ ਸਾਂਝੇ ਤੌਰ ’ਤੇ ਕੰਮ ਨਾ ਹੀ ਕਰੋ ਤਾਂ ਚੰਗਾ ਹੈ, ਨੁਕਸਾਨ ਦਾ ਡਰ ਹੈ। ਅਦਾਲਤੀ ਮਾਮਲਿਆਂ ਵਿੱਚ ਵੀ ਥੋੜੀ ਪਰੇਸ਼ਾਨੀ ਸਹਿਣੀ ਪੈ ਸਕਦੀ ਹੈ। ਅੱਗੇ ਚਲ ਕੇ ਇਕ ਜਾਂ ਦੂਜੇ ਪਹਿਲੂ ਤੋਂ ਮਨ ਅਸ਼ਾਂਤ ਰਹੇਗਾ, ਪਰ ਜਨਰਲ ਹਾਲਾਤ ਅਨੁਕੂਲ ਹੀ ਚੱਲਣਗੇ। ਧਨ ਦੀ ਘਾਟ ਦੇ ਕਰਕੇ ਪਰਿਵਾਰਕ ਜੀਵਨ ਵਿੱਚ ਥੋੜਾ ਤਣਾਅ ਬਣਿਆ ਰਹੇਗ। ਸਿਹਤ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ, ਇਹ ਨਾ ਹੋਵੇ ਕਿਤੇ ਲੰਮੀ ਬੀਮਾਰੀ ਦਾ ਸ਼ਿਕਾਰ ਹੋ ਜਾਓ। ਆਖਰਿਲੇ ਸਮੇਂ ਵਿੱਚ ਅਰਥ ਦਸ਼ਾ ਠੀਕ ਰਹੇਗੀ, ਕੁੱਝ ਰੁੱਕੇ ਕੰਮ ਪੂਰੇ ਹੋ ਸਕਦੇ ਹਨ। ਨੌਜਵਾਨਾਂ ਨੂੰ ਇਰਾਦਿਆਂ ਵਿੱਚ ਸਫਲਤਾ ਮਿਲੇਗੀ, ਮਨੋਬਲ ਤੇ ਦਬਦਬਾ ਵੀ ਬਣਿਆ ਰਹੇਗਾ।
ਕੁੰਭ (22 ਜਨਵਰੀ ਤੋਂ 21 ਫਰਵਰੀ) -ਇਸ ਵਾਰ ਸਰਕਾਰੀ ਤੇ ਜ਼ਾਇਦਾਦੀ ਕੰਮਾਂ ਵਿੱਚ ਕਦਮ ਅਗ੍ਹਾਂ ਵੱਲ ਰਹੇਗਾ, ਸ਼ਤਰੂ ਵੀ ਤੁਹਾਡੇ ਪ੍ਰਤੀ ਨਰਮ ਰੁਖ਼ ਰੱਖਣਗੇ। ਇਹਤਿਆਤ ਵਰਤਣੀ ਬਹੁਤ ਜ਼ਰੂਰੀ ਗ੍ਰਹਾਂ ਦੀ ਦਿਸ਼ਾ ਠੀਕ ਨਹੀਂ ਹੈ, ਕਿਸੀ ਮੁਸੀਬਤ ਵਿੱਚ ਫਸ ਸਕਦੇ ਹੋ। ਜਾਇਦਾਦ ਅਤੇ ਗੱਡੀ ਲੈਣ ਲਈ ਸਮਾਂ ਠੀਕ ਨਹੀਂ, ਥੋੜਾ ਇੰਤਜ਼ਾਰ ਕਰੋ। ਬੱਚਿਆਂ ਦੀਆਂ ਮੱਸਿਆਵਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਮਾਤਾ ਪਿਤਾ ਜਾਂ ਕਿਸੇ ਹੋਰ ਪਰਿਵਾਰ ਦੇ ਮੈਂਬਰਾਂ ਵੱਲੋਂ ਦਬਾਅ ਦੇ ਚਲਦੇ ਕੁੱਝ ਪਰੇਸ਼ਾਨੀਆਂ ਵਿੱਚ ਉਲਝ ਸਕਦੇ ਹੋ। ਪਰ ਅੱਗੇ ਸਮਾਂ ਬਿਹਤਰ ਬਣਿਆ ਰਹੇਗਾ। ਘਰ ਵਾਲਿਆਂ ਨਾਲ ਕਿਸੀ ਯਾਤਰਾ ਉਪਰ ਜਾਣ ਦਾ ਪ੍ਰੋਗਾਰਮ ਬਣ ਸਕਦਾ ਹੈ। ਜਨਰਲ ਸਿਤਾਰਾ ਕਾਰੋਬਾਰੀ ਤੌਰ ’ਤੇ ਚੰਗਾ ਹੀ ਸਮਝੋ। ਨਵੇਂ-ਨਵੇਂ ਕਾਰੋਬਾਰੀ ਸਬੰਧ ਬਨਣਗੇ, ਕੰਮਕਾਜੀ ਟੂਰ ਵੀ ਚੰਗਾ ਰਿਸਪਾਂਸ ਦੇਵੇਗਾ। ਪੂਜਾ-ਪਾਠ ਵੱਲ ਦਿਆਨ ਲਗਾਓ।
ਮੀਨ (22 ਫਰਵਰੀ ਤੋਂ 21 ਮਾਰਚ) - ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਵਿੱਚ ਵਿਜੇ ਮਿਲੇਗੀ, ਤੁਹਾਡਾ ਪ੍ਰਭਾਵ ਤੇ ਦਬਦਬਾ ਵੀ ਬਣਿਆ ਰਹੇਗਾ। ਸਿਤਾਰੇ ਤੁਹਾਡੇ ਵੱਲ ਦੇ ਹਨ ਪਰ ਮੇਹਨਤ ਕਰਨ ’ਤੇ ਹੀ ਸਫਲਤਾ ਹੱਥ ਲੱਗੇਗੀ, ਮਿੱਤਰ ਵੀ ਸਹਾਇਤਾ ਕਰਨ ਨੂੰ ਤਿਆਰ ਰਹਿਣਗੇ। ਵਪਾਰ ਵਿੱਚ ਨਵੇਂ ਆਡਰ ਮਿਲਣ ਦੀ ਸੰਭਾਵਨਾ ਹੈ, ਪਰ ਧਿਆਨ ਰੱਖੋ ਕਿ ਪੈਮੈਂਟ ਨਾ ਕਿਧਰੇ ਫਸਾ ਬੈਠਣਾ। ਆਪਣੇ ਤੋਂ ਵੱਡੇ ਲੋਕਾਂ ਦਾ ਸਾਥ ਲਾਹੇਬੰਦ ਰਹੇਗਾ, ਜਰਰਲ ਹਾਲਾਤ ਵੀ ਠੀਕ ਹੀ ਚੱਲਣਗੇ। ਜਾਇਦਾਦੀ ਕੰਮਾਂ ਵਿੱਚ ਕਦਮ ਅਗ੍ਹਾਂ ਵੱਲ ਰਹੇਗਾ। ਘੁੱਮਣ ਫਿਰਨ ਲਈ ਵਿਦੇਸ਼ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਪੇਪਰ ਕਿਸੇ ਵੀ ਤਰ੍ਹਾਂ ਦਾ ਹੋਵੇ ਪੜ੍ਹ ਕੇ ਹੀ ਸਾਈਨ ਕਰੋ, ਨਹੀਂ ਤਾਂ ਵੱਡਾ ਧੋਖਾ ਹੋ ਸਕਦਾ ਹੈ। ਸੰਤਾਨ ਦਾ ਰੁਖ਼ ਤੁਹਾਡੇ ਪ੍ਰਤੀ ਠੀਕ ਰਹੇਗਾ। ਧਨ ਲਾਭ ਲਈ ਸਮਾਂ ਠੀਕ ਹੈ ਪਰ ਖਰਚਿਆਂ ਤੇ ਕੰਟਰੋਲ ਰੱਖੋ। ਨਵੀਂ ਗੱਡੀ ਜਾਂ ਨਵਾਂ ਘਰ ਲੈਣ ਬਾਰੇ ਵਿਚਾਰ ਬਣੇਗਾ।
|