|
|
|
|
| ਫਿਲਮ ਜਗਤ |
ਪੰਜਾਬੀ ਫਿਲਮ - ‘ਮੇਰਾ ਪਿੰਡ-ਮਾਈ ਹੋਮ’ |
 |
|
ਪੰਜਾਬੀ ਫ਼ਿਲਮਾਂ ਹੁਣ ਹੌਲੀ-ਹੌਲੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰਦੀਆਂ ਜਾ ਰਹੀਆਂ ਹਨ। ਦਰਸ਼ਕ ਵੀ ਹੁਣ ਪੰਜਾਬੀ ਫਿਲਮਾਂ ਨੂੰ ਦੇਖਣਾ ਪਸੰਦ ਕਰ ਰਹੇ ਹਨ। ਭਾਰਤੀ ਫਿਲਮ ਇੰਡਸਟਰੀ ਦੇ ਅਤਿਅੰਤ ਨਿਪੁੰਨ ਅਤੇ ਸਾਊ ਨਿਰਦੇਸ਼ਕ ਮਨਮੋਹਨ ਸਿੰਘ ਜੋ ‘ਮਨ ਜੀ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਹੁਣ ਆਪਣੀ ਨਵੀਂ ਪੰਜਾਬੀ ਫਿਲਮ ‘ਮੇਰਾ ਪਿੰਡ-ਮਾਈ ਹੋਮ’ ਲੈ ਕੇ ਜਲਦੀ ਹੀ ਹਾਜ਼ਰ ਹੋ ਰਹੇ ਹਨ। ਇਹ ਉਨ੍ਹਾਂ ਦੀ ਨਿਰਦੇਸ਼ਕ ਵੱਲੋਂ ਪੰਜਵੀਂ ਅਤੇ ਨਿਰਮਾਤਾ ਦੇ ਤੌਰ ’ਤੇ ਪਹਿਲੀ ਫਿਲਮ ਹੈ। ਪੰਜਾਬੀ ਦੇ ਉੱਘੇ ਗਾਇਕ ਅਤੇ ਪੰਜਾਬੀ ਫ਼ਿਲਮਾਂ ਦੇ ਹੀਰੋ ਹਰਭਜਨ ਮਾਨ ਦੀ ਮਨਮੋਹਨ ਸਿੰਘ ਹੋਰਾਂ ਨਾਲ ਇਹ ਪੰਜਵੀਂ ਫ਼ਿਲਮ ਹੋਵੇਗੀ। ਹਰਭਜਨ ਮਾਨ ਹੁਣ ਫ਼ਿਲਮ ‘ਜੀ ਆਇਆਂ ਨੂੰ’, ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’ ਵਰਗੀਆਂ ਹਿੱਟ ਪੰਜਾਬੀ ਫ਼ਿਲਮਾਂ ਤੋਂ ਬਾਅਦ ‘ਮੇਰਾ ਪਿੰਡ-ਮਾਈ ਹੋਮ’ ਰਾਹੀਂ ਵੀ ਉਹੀ ਇਤਿਹਾਸ ਦੁਹਰਾਉਣ ਦੀ ਤਿਆਰੀ ’ਚ ਹਨ।
ਮਨਮੋਹਨ ਸਿੰਘ ਮੁਤਾਬਕ ਇਹ ਪੰਜਾਬੀ ਫ਼ਿਲਮ ‘ਮੇਰਾ ਪਿੰਡ-ਮਾਈ ਹੋਮ’ ਪੰਜਾਬ ਦੇ ਨਿਮਰ, ਨਿੱਗਰ ਤੇ ਨਿਡਰ ਸੁਭਾਅ ਅਤੇ ਕਿਰਤ ਕਰੋ, ਸੱਚ ਦੀ ਧਾਰਨੀ,
|
|
ਅਮੀਰ ਪੰਜਾਬੀ ਵਿਰਸੇ ਅਤੇ ਸਭਿਆਚਾਰਕ ’ਤੇ ਆਧਾਰਿਤ ਮਨੋਰੰਜਨ ਅਤੇ ਹਾਸਰਸ ਭਰਪੂਰ ਫਿਲਮ ਹੈ। ਉਨ੍ਹਾਂ ਕਿਹਾ ਕਿ ਫਿਲਮ ਰਾਹੀ ਇਹ ਦਰਸਾਉਣ ਦੀ ਕੋਸ਼ੀਸ਼ ਕੀਤੀ ਗਈ ਹੈ ਕਿ ਵਿਦੇਸ਼ ਜਾਏ ਬਗੈਰ ਹੀ ਆਪਣੇ ਦੇਸ਼ ਅਤੇ ਪਿੰਡ ਵਿੱਚ ਰਹਿ ਕੇ ਵੀ ਮਿਹਨਤ ਤੇ ਮੁਸ਼ੱਕਤ ਕਰਕੇ ਤਰੱਕੀ ਕੀਤੀ ਜਾ ਸਕਦੀ ਹੈ। ਫਿਲਮ ਰਾਹੀ ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾ-ਪਿਆ ਨੂੰ ਸਮਝਾਉਣ ਦਾ ਯਤਨ ਜੀਤਾ ਹੈ ਜੋ ਮੋਟੀਆਂ ਰਕਮਾਂ ਖਰਚ ਕੇ ਵਿਦੇਸ਼ ਜਾਣ ਲਈ ਧੋਖੇਬਾਜ਼ ਏਜੈਂਟਾਂ ਦਾ ਸ਼ਿਕਾਰ ਹੁੰਦੇ ਹਨ।
ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਫਿਲਮ ਦਾ ਐਨ.ਆਰ.ਆਈ ਕਿਰਦਾਰ ਸਿੱਧੂ (ਨਵਜੋਤ ਸਿੰਘ ਸਿੱਧੂ) ਪੈਸੇ ਕਮਾ ਕੇ ਵਾਪਸ ਪੰਜਾਬ ਆਪਣੇ ਪਿੰਡ ਆਉਂਦਾ ਹੈ ਤੇ ਉਥੇ ਹੀ ਰਹਿਣ ਦਾ ਫੈਸਲਾ ਕਰਦਾ ਹੈ। ਆਪਣੀ ਰਾਹ ਭੁੱਲ ਚੁੱਕੇ ਪਿੰਡ ਦੇ ਨੌਜਵਾਨਾਂ ਨੂੰ ਆਪਣੇ ਹੱਥੀਂ ਕੰਮ ਕਰਨ ਦੇ ਗੁਰਮੰਤਰ ਦਿੰਦਾ ਹੈ। ਪਿੰਡ ਦੇ ਨੌਜਵਾਨਾਂ ਦੀ ਅਗਵਾਈ ਕਰ ਕਰ ਰਹੇ ਹਿੰਮਤ ਸਿੰਘ (ਹਰਭਜਨ ਮਾਨ) ਨੂੰ ਜਦ ਇਸ ਗੁਰਮੰਤਰ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ ਤੇ ਉਹ ਪਿੰਡ ਦੇ ਮੁੰਡਿਆਂ ਨਾਲ ਮਿਲ ਕੇ ਆਪਣੇ ਪਿੰਡ ਨੂੰ ਪੰਜਾਬ ਦਾ ‘ਨੰਬਰ ਇਕ’ ਪਿੰਡ ਬਣਾਉ ਦੀ ਸਹੁੰ ਚੁੱਕਦਾ ਹੈ। ਫ਼ਿਲਮ ਵਿੱਚ ਇਕ ਛੋਟੀ ਜਿਹੀ ਗੱਲ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਕਿ ਜੇ ਅਸੀਂ ਵਿਦੇਸ਼ ਜਾ ਕੇ ਹਰ ਨਿੱਕਾ-ਮੋਟਾ ਕੰਮ ਕਰ ਸਕਦੇ ਹਾਂ ਤਾਂ ਉਹੀ ਕੰਮ ਆਪਣੀ ਦੇਸ਼ ਅਤੇ ਧਰਤੀ ’ਤੇ ਕਿਉਂ ਨਹੀਂ ਕਰ ਸਕਦੇ। ਪਹਿਲੀਆਂ ਫਿਲਮਾਂ ਵਾਂਗ ਇਹ ਵੀ ਇਕ ਪਰਿਵਾਰਕ ਫ਼ਿਲਮ ਹੈ, ਜਿਸ ਨੂੰ ਪਰਿਵਾਰ ਸਮੇਤ ਦੇਖਿਆ ਜਾ ਸਕਦਾ ਹੈ। ਫਿਲਮ ਵਿੱਚ ਤੁਹਾਨੂੰ ਜ਼ਿੰਦਗੀ ਦੇ ਸਾਰੇ ਰੰਗ ਨਜ਼ਰ ਆਉਣਗੇ। ਫਿਲਮ ਵਿੱਚ ਇਕ ਵਾਰ ਫਿਰ ਹਰਭਜਨ ਮਾਨ ਅਤੇ ਕਿੰਮੀ ਵਰਮਾ ਨੂੰ ਲੀਡ ਰੋਲ ਵਿੱਚ ਲਿਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਉੱਘੇ ਸਾਬਕਾ ਕ੍ਰਿਕਟਰ, ਸਾਂਸਦ ਅਤੇ ਟੀ. ਵੀ. ਸਟਾਰ ਨਵਜੋਤ ਸਿੰਘ ਸਿੱਧੂ ‘ਮੇਰਾ ਪਿੰਡ-ਮਾਈ ਹੋਮ’ ਨਾਲ ਆਪਣੀ ਫ਼ਿਲਮੀ ਪਾਰੀ ਦੀ ਪਹਿਲੀ ਸ਼ੁਰੂਆਤ ਕਰਨ ਜਾ ਰਹੇ ਹਨ। ਹੁਣ ਦੇਖਣਾ ਹੈ ਕਿ ਉਹ ਆਪਣੀ ਇਸ ਨਵੀਂ ਪਾਰੀ ਵਿੱਚ ਕੀ ਗੁੱਲ ਖਿਲਾਉਂਦੇ ਹਨ। ਜਿਥੇ ਤੱਕ ਮਨਮੋਹਨ ਸਿੰਘ ਜੀ ਦੀ ਗੱਲ ਹੈ ਉਹ ਬਾਲੀਵੁੱਡ ਵਿੱਚ ਐਕਸਪਰਟ ਸੀਮੈਂਟੋਗ੍ਰਾਫਰ ਦੇ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ ਅਤੇ ਬਾਲੀਵੁੱਡ ਦੀਆਂ ਫਿਲਮਾਂ ਡਰ, ਦਿਲ ਵਾਲੇ ਦੁਲਹਨੀਆ ਲੇ ਜਾਏਗੇ, ਦਿਲ ਤੋਂ ਪਾਗਲ ਹੈ ਅਤੇ ਮੁਹਬਤੇਂ ਵਿੱਚ ਕੰਮ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਮਨਮੋਹਨ ਸਿੰਘ ਜੀ ਤੇ ਹਰਭਜਨ ਮਾਨ ਦੀ ਜੋੜੀ ਆਪਣੀਆਂ ਪਹਿਲੀਆਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਖਿੱਚਣ ਅਤੇ ਪ੍ਰਭਾਵਤ ਕਰਨ ਵਿੱਚ ਕਾਮਯਾਬ ਹੁੰਦੀ ਹੈ ਕਿ ਨਹੀਂ ਇਹ ਤਾਂ ਫਿਲਮ ਦੇ 5 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਨਿਰਦੇਸ਼ਕ ਤੇ ਨਿਰਮਾਤਾ - ਮਨਮੋਹਨ ਸਿੰਘ, ਕਲਾਕਾਰ - ਹਰਭਜਨ ਮਾਨ, ਕਿੰਮੀ ਵਰਮਾ, ਸਰਬਜੀਤ ਮਾਂਗਟ, ਗੁੱਗੂ ਗਿੱਲ, ਦੀਪ ਢਿੱਲੋਂ, ਨਵਜੋਤ ਸਿੱਧੂ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਦਰਸ਼ਨ ਔਲਖ, ਨਵਨੀਤ ਨਿਸ਼ਾਨ, ਸ਼ਿਬਾ ਭਾਖੜੀ, ਪ੍ਰਭਸ਼ਰਨ ਕੌਰ, ਸੁਖਵੀਰ ਸਿੰਘ, ਰੁਪਿੰਦਰ ਕੌਰ, ਡਾਇਲਾਗ ਰਾਈਟਰ - ਅਮਰੀਕ ਗਿੱਲ, ਗੀਤ - ਬਾਬੂ ਸਿੰਘ ਮਾਨ ਮਰਾੜਾਂ ਵਾਲੇ, ਸੰਗੀਤਕਾਰ - ਬੱਬਲੂ ਕੁਮਾਰ, ਗਾਇਕ - ਹਰਭਜਨ ਮਾਨ, ਲਾਭ ਜੰਜੂਆ ਅਤੇ ਰਾਣੀ ਰਣਦੀਪ ਹਨ।
|
|
| ਹੀਰੋ ਤੇ ਹੀਰੋਇਨਾਂ ’ਚ ਰਹਿੰਦਾ ਹੈ ਚੱਕਰ! |
| |
ਬਾਲੀਵੁੱਡ ਵਿੱਚ ਨਾ ਜਾਣੇ ਕਿੰਨੀ ਵਾਰ ਅਜਿਹਾ ਹੁੰਦਾ ਹੈ, ਜਦੋਂ ਬਹੁਤ ਕਰੀਬੀ ਜੋੜੀਆਂ ਦੇ ਵਿੱਚ ਦਰਾਰ ਪੈ ਜਾਂਦੀ ਹੈ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਬਾਲੀਵੁੱਡ ਦੀ ਹਾਟ ਜੋੜੀ ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਵਿੱਚ ਵੀ ਦਰਾਰ ਪੈਣ ਲੱਗੀ ਹੈ। ਪਤਨੀ ਅਮ੍ਰਿਤਾ ਸਿੰਘ ਨਾਲ ਬ੍ਰੇਕ ਅਪ ਤੋਂ ਬਾਅਦ ਛੋਟੇ ਨਵਾਬ ਬੇਬੋ ਦੇ ਇਸ਼ਕ ਵਿੱਚ ਕੁੱਝ ਅਜਿਹੇ ਖੋਏ ਹੋਏ ਹਨ ਕਿ ਉਹ ਸਭ ਕੁੱਝ ਭੁਲਾਈ ਬੈਠੇ ਹਨ। ਸੈਫ਼ ਨੂੰ ਭਲੇ ਹੀ ਆਪਣੀ ਫਿਲਮਾਂ ਦੀ ਸ਼ੂਟਿੰਗ ਦਾ ਸਮਾਂ ਨਾ ਪਤਾ ਹੋਵੇ, ਪਰ ਕਰੀਨਾ ਦੀ ਹਰ ਫਿਲਮ ਦੀ ਸ਼ੂਟਿੰਗ ਉਪਰ ਉਹ ਮੌਜੂਦ ਰਹਿੰਦੇ ਹਨ। ਉਥੇ ਆਜ਼ਾਦ ਖਿਆਲ ਕਰੀਨਾ ਅਤੇ ਉਨ੍ਹਾਂ ਦੀ ਮਾਂ ਬਬੀਤਾ ਨੂੰ ਸੈਫ਼ ਦਾ ਹਰ ਸਮਾਂ ਪਿੱਛੇ ਘੁੰਮਣਾ ਬਿਲਕੁਲ ਪਸੰਦ ਨਹੀਂ ਹੈ।
ਜੋੜੀਆਂ ਵਿੱਚ ਬ੍ਰੇਕ ਅਪ ਦਾ ਹੋਣਾ ਬਾਲੀਵੁੱਡ ਦਾ ਪੁਰਾਣਾ ਟੇਂ੍ਰਡ ਹੈ। ਜੇ ਐਕਟ੍ਰੈਸ ਦੇ ਅਫੇਅਰ ਦੀ ਗੱਲ ਕੀਤੀ ਜਾਏ, ਸਲਮਾਨ ਖਾਨ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਕੈਰੀਅਰ ਦੀ ਸ਼ੁਰੂਆਤ ਵਿੱਚ ਹੀ ਉਹ ਸੰਗੀਤਾ ਬਿਜਲਾਨੀ ਨਾਲ ਅੱਖ ਲੜਾ ਬੈਠੇ ਸਨ। ਇਸ ਅਫੇਅਰ ਤੋਂ ਬਾਅਦ ਸੱਲੂ ਮੀਆਂ ਨੇ ਮਾਡਲ ਤੋਂ ਐਕਟਰ ਬਣੀ ਸੋਮੀ ਅਲੀ ਨਾਲ ਨਾਤਾ ਜੋੜਿਆ। ਦੋਵਾਂ ਦੀ ਨਜ਼ਦੀਕੀਆਂ ਇਨ੍ਹੀਂ ਵਧੀਆਂ ਕੀ ਉਨ੍ਹਾਂ ਦੇ ਵਿਆਹ ਦੀ ਅਟਕਲਾਂ ਲਗਾਈ ਜਾਣ ਲੱਗੀਆਂ, ਪਰ ਕੁੱਝ ਸਮੇਂ ਬਾਅਦ ਹੀ ਦੋਵਾਂ ਦੇ ਰਾਹ ਵੱਖ ਹੋ ਗਏ। ਇਸ ਤੋਂ ਬਾਅਦ ਸਲਮਾਨ ਦਾ ਨਾਂ ਐਸ਼ਵਰਿਆ ਰਾਏ ਦੇ ਨਾਲ ਜੁੜਿਆ, ਬਾਅਦ ’ਚ ਦੋਵਾਂ ਦੇ ਵਿੱਚ ਖਟਪਟ ਹੋ ਗਈ ਅਤੇ ਐਸ਼ਵਰਿਆ ਨੇ ਮੌਕਾ ਸੰਭਾਲਦਿਆਂ ਅਭਿਸ਼ੇਕ ਬੱਚਨ ਨਾਲ ਵਿਆਹ ਕਰ ਲਿਆ। ਸਲਮਾਨ ਜ਼ਿਆਦਾ ਦਿਨਾਂ ਤੱਕ ਸਿੰਗਲ ਨਹੀਂ ਰਹੇ ਅਤੇ ਕੈਟਰੀਨਾ ਕੈਫ ਦੇ ਨਾਲ ਫਿਰ ਮੈਦਾਨ ਵਿੱਚ ਆ ਡਟੇ। ਹੁਣ ਕੈਟਰੀਨਾ ਨੂੰ ਸਕਸੈਸ ਮਿਲਣ ਤੋਂ ਬਾਅਦ ਦੋਵਾਂ ਦੇ ਵਿੱਚ ਲੜਾਈ-ਝਗੜੇ ਦੀ ਖ਼ਬਰਾਂ ਆ ਰਹੀਆਂ ਹਨ। ਉਮੀਦ ਹੈ ਕਿ ਮੁੜ ਪਹਿਲੇ ਵਾਲੀ ਕਹਾਣੀ ਨਹੀਂ ਦੁਹਰਾਈ ਜਾਏਗੀ।
ਅਫੇਅਰ ਦੇ ਮਾਮਲੇ ਵਿੱਚ ਹੀਰੋ ਅਕਸ਼ੇ ਕੁਮਾਰ ਦਾ ਵੀ ਜਵਾਬ ਨਹੀ। ਉਨ੍ਹਾਂ ਨੂੰ ਚਾਹੁਣ ਵਾਲੀ ਹੀਰੋਇਨਾਂ ਦੀ ਲਿਸਟ ਅੱਧਾ ਦਰਜਨ ਤੋਂ ਵੀ ਜ਼ਿਆਦਾ ਲੰਮੀ ਹੈ। ਅਕਸ਼ੇ ਦੇ ਲਵ ਅਫੈਅਰਸ ਦੀ ਸ਼ੁਰੂਆਤ ਪੂਜਾ ਬਤਰਾ ਨਾਲ ਹੋਈ। ਜ਼ਿਆਦਾ ਦਿਨਾਂ ਤੱਕ ਕਿਸੀ ਨੇ ਸਾਥ ਨਹੀਂ ਰਹਿਣ ਦੇ ਆਪਣੇ ਟੇਂ੍ਰਡ ਦੇ ਤਹਿਤ ਅਕਸ਼ੇ ਰਵੀਨਾ ਟੰਡਨ ਤੋਂ ਬਾਅਦ ਸ਼ਿਲਪਾ ਸ਼ੈੱਟੀ ਨਾਲ ਉਨ੍ਹਾਂ ਦਾ ਚਰਚਾ ਰਿਹਾ ਪਰ ਅਕਸ਼ੇ ਦਾ ਵਿਆਹ ਟਵਿੰਕਲ ਖੰਨਾ ਨਾਲ ਹੋ ਗਿਆ। ਉਸ ਤੋਂ ਬਾਅਦ ਸਭ ਨੇ ਸਮਝਿਆ ਉਹ ਸੁਧਰ ਗਏ ਹਨ, ਪਰ ਅਜਿਹਾ ਬਿਲਕੁਲ ਨਹੀਂ ਸੀ। ਉਸ ਤੋਂ ਬਾਅਦ ਅਕਸ਼ੇ ਦਾ ਨਾਂ ਪ੍ਰਿਯੰਕਾ ਚੋਪੜਾ ਦੇ ਨਾਲ ਜੁੜਿਆ ਅਤੇ ਹੁਣ ਕੈਟਰੀਨਾ ਅਤੇ ਅਕਸ਼ੇ ਦੀ ਨਜ਼ਦੀਕੀਆਂ ਕਿਸੀ ਤੋਂ ਛਿਪੀਆਂ ਨਹੀਂ ਹਨ।
ਸੈਫ਼ ਅਲੀ ਖਾਨ ਵੀ ਕਿਸੀ ਤੋਂ ਘੱਟ ਨਹੀਂ ਹਨ। ਅੰਮ੍ਰਿਤਾ ਤੋਂ ਬਾਅਦ ਉਨ੍ਹਾਂ ਨੇ ਇਟੈਲੀਅਨ ਮਾਡਲ ਰੋਜਾ ਦੇ ਨਾਲ ਪੀਂਘਾਂ ਵਧੀਆਂ ਅਤੇ ਹੁਣ ਕਰੀਨਾ ਦੇ ਨਾਲ ਹਨ। ਇਸ ਲਿਸਟ ਵਿੱਚ ਸੰਜੈ ਦਤ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸੰਜੂ ਬਾਬਾ ਵੀ ਆਪਣੇ ਹੁਣ ਤੱਕ ਦੇ ਕੈਰੀਅਰ ਵਿੱਚ ਸੰਗੀਤਾ, ਰਿਚਾ, ਰੀਆ ਪਿੱਲੇ ਤੋਂ ਬਾਅਦ ਹੁਣ ਮਾਨਤਾ ਦੇ ਨਾਲ ਹਨ। ਜੂਨੀਅਰ ਬੀ ਅਭਿਸ਼ੇਕ ਬੱਚਨ ਵੀ ਘੱਟ ਨਹੀਂ। ਕਰਿਸ਼ਮਾ ਕਪੂਰ ਦੇ ਨਾਲ ਤਾਂ ਉਨ੍ਹਾਂ ਦੀ ਸਗਾਈ ਤੱਕ ਹੋ ਚੁੱਕੀ ਸੀ, ਜੋ ਬਾਅਦ ਵਿੱਚ ਟੁੱਟ ਗਈ। ਉਸ ਤੋਂ ਬਾਅਦ ਰਾਣੀ ਮੁਖਰਜੀ ਦੇ ਨਾਲ ਵੀ ਅਭਿਸ਼ੇਕ ਦੇ ਵਿਆਹ ਦੀਆਂ ਅਟਕਲਾਂ ਸੁਰਖ਼ੀਆਂ ਵਿੱਚ ਸਨ।
ਅਜਿਹਾ ਨਹੀਂ ਹੈ ਕਿ ਅਫੈਅਰ ਸਿਰਫ਼ ਹੀਰੋ ਹੀ ਕਰਦੇ ਹਨ। ਮਾਡਰਨ ਜ਼ਮਾਨੇ ਦੀ ਕੁੜੀਆਂ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ। ਹੁਣ ਉਹ ਵੀ ਕਈ-ਕਈ ਹੀਰੋਜ਼ ਨੂੰ ਆਪਣੀ ਉਂਗਲੀਆਂ ਉਪਰ ਨਚਾਉਣਾ ਪਸੰਦ ਕਰਦੀਆਂ ਹਨ। ਕਈ ਅਫੈਅਰ ਰੱਖਣ ਵਾਲੀ ਹੀਰੋਇਨਾਂ ਵਿੱਚ ਸੁਸ਼ਮਿਤਾ ਸੇਨ ਦਾ ਨਾਂ ਸਭ ਤੋਂ ਉਪਰ ਲਿਖਿਆ ਜਾਂਦਾ ਹੈ। ਸੁਸ਼ਮਿਤਾ ਦਾ ਨਾਂ ਅਨਿਲ ਅੰਬਾਨੀ, ਵਿਕ੍ਰਮ ਭੱਟ ਅਤੇ ਰਣਦੀਪ ਹੁੱਡਾ ਦੇ ਨਾਲ ਚਰਚਾ ਵਿੱਚ ਰਿਹਾ। ਇਨ੍ਹਾਂ ਕਈ ਅਫੈਅਰਸ ਦੇ ਚਲਦੇ ਸ਼ੁਸ਼ਮਿਤਾ ਆਪਣੇ ਕੈਰੀਅਰ ਉਪਰ ਫੋਕਸ ਨਹੀਂ ਕਰ ਸਕੀ। ਇਹੀ ਵਜ੍ਹਾ ਹੈ ਕਿ ਉਸ ਦੇ ਨਾਲ ਮਿਸ ਵਰਲਡ ਬਣਨ ਵਾਲੀ ਐਸ਼ਵਰਿਆ ਰਾਏ ਅੱਜ ਜਿੱਥੇ ਬਾਲੀਵੁੱਡ ਦੀ ਟਾਪ ਹੀਰੋਇਨਾਂ ਵਿੱਚ ਸ਼ੁਮਾਰ ਹੋ ਜਾਂਦੀ ਹੈ, ਉਥੇ ਸੁਸ਼ਮਿਤਾ ਨੂੰ ਉਨ੍ਹਾਂ ਐਕਸਪੋਜ਼ਰ ਨਹੀਂ ਮਿਲ ਸਕਿਆ।
ਸੈਕਸੀ ਬਿਪਾਸ਼ਾ ਬਸੁ ਵੀ ਅਫੈਅਰਸ ਨੂੰ ਲੈ ਕੇ ਕਾਫੀ ਲਾਈਮ ਲਾਈਟ ਵਿੱਚ ਰਹੀ ਹੈ। ਕੈਰੀਅਰ ਦੀ ਸ਼ੁਰੂਆਤ ਦਿਨਾਂ ਵਿੱਚ ਉਨ੍ਹਾਂ ਦਾ ਡੀਨੋ ਮੋਰੀਆ ਦੇ ਨਾਲ ਅਫੈਅਰ ਰਿਹਾ। ਡੀਨੋ ਤੋਂ ਬਾਅਦ ਉਨ੍ਹਾਂ ਨੇ ਮਿਲਿੰਦ ਸੋਮਣ ਦਾ ਹੱਥ ਫੜਿਆ, ਪਰ ਇੱਥੇ ਵੀ ਦਾਲ ਨਹੀਂ ਗਲੀ ਅਤੇ ਉਨ੍ਹਾਂ ਨੂੰ ਹੈਂਡਸਮ ਜਾੱਨ ਇਬ੍ਰਾਹਿਮ ਦੀ ਰਾਹ ਫੜ ਲਈ। ਪਹਿਲੇ ਦੀ ਹੀਰੋਇਨਾਂ ਇੰਡਸਟਰੀ ਵਿੱਚ ਆਉਣ ਤੋਂ ਬਾਅਦ ਰੋਮਾਂਸ ਕਰਦੀ ਸੀ, ਪਰ ਹੁਣ ਤਾਂ ਅਫੈਅਰ ਕਰਨ ਤੋਂ ਬਾਅਦ ਇੱਥੇ ਆਉਣ ਦਾ ਟੇਂ੍ਰਡ ਹੋ ਗਿਆ ਹੈ। ਦੀਪਿਕਾ ਪਾਦੂਕੋਣ ਇਸ ਦਾ ਚੰਗਾ ਉਦਾਹਰਣ ਹੈ। ਦੱਸਿਆ ਜਾਂਦਾ ਹੈ ਕਿ ਦੀਪਿਕਾ ਦਾ ਪਹਿਲੇ ਖਾਸ ਮਿੱਤਰ ਬਣੇ ਮਾਡਲ ਨਿਹਾਰ ਪੰਡਾਇਆ, ਫਿਰ ਉਨ੍ਹਾਂ ਦੀ ਨਜ਼ਦੀਕੀ ਰਣਬੀਰ ਕਪੂਰ ਨਾਲ ਹੋਈ, ਪਰ ਕਿਸੀ ਵਜ੍ਹਾ ਨਾਲ ਉਨ੍ਹਾਂ ਦੇ ਵਿੱਚ ਦਰਾਰ ਆ ਗਈ ਸੀ। ਪਹਿਲੀ ਫਿਲਮ ਵਿੱਚ ਹੀ ਚੰਗਾ ਐਕਸਪੋਜ਼ਰ ਮਿਲਣ ਨਾਲ ਦੀਪਿਕਾ ਦੇ ਭਾਅ ਵੱਧ ਗਏ ਅਤੇ ਉਨ੍ਹਾਂ ਦੀ ਫ੍ਰੈਂਡਸ ਲਿਸਟ ਵਿੱਚ ਅਗਲਾ ਨਾਂ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਮਹਿੰਦਰ ਸਿੰਘ ਧੋਨੀ ਦਾ ਜੁੜਿਆ। ਹਜੇ ਟੀਵੀ ਚੈਨਲ ਦੋਵਾਂ ਦੀ ਵਿਆਹ ਦੀ ਦੁਆ ਹੀ ਕਰ ਰਹੇ ਸਨ ਕਿ ਦੀਪਿਕਾ ਨੇ ਆਸਟਰੇਲੀਆ ਵਿੱਚ ਵਾਈਸ ਕੈਪਟਨ ਯੁਵਰਾਜ ਸਿੰਘ ਦਾ ਬਰਥ ਡੇ ਸੈਲੀਬ੍ਰੇਟ ਕਰਕੇ ਕਹਾਣੀ ਵਿੱਚ ਇਕ ਹੋਰ ਟਵਿਸਟ ਲਿਆ ਦਿੱਤਾ। ਯੁਵਰਾਜ ਦੀ ਮਾਂ ਨੇ ਮੁੰਬਈ ਵਿੱਚ ਘਰ ਲੱਭਣਾ ਵੀ ਸ਼ੁਰੂ ਕੀਤਾ ਸੀ ਕਿ ਦੀਪਿਕਾ ਦਾ ਦਿਲ ਮੁੜ ਰਣਬੀਰ ਉਪਰ ਆ ਗਿਆ। ਪਰ ਇਨ੍ਹਾਂ ਦੇ ਅਫੇਅਰ ਨੂੰ ਇਨ੍ਹਾਂ ਦੀ ਪਬਲੀਸਿਟੀ ਦੇ ਨਾਲ ਜੋੜ ਕੇ ਵੇਖਣਾ ਵੀ ਕੋਈ ਗਲਤ ਗੱਲ ਨਹੀਂ ਹੈ। ਬਹੁਤਾ ਕਰਕੇ ਅਜਿਹਾ ਲਗਦਾ ਹੈ ਕਿ ਉਹ ਸਿਰਫ਼ ਆਪਣੀਆਂ ਫਿਲਮਾਂ ਅਤੇ ਫਿਲਮੀ ਕੈਰੀਅਰ ਜਮਾਉਣ ਲਈ ਹੀ ਅਜਿਹਾ ਕਰਦੇ ਹਨ।
|
|
|
ਕੈਟਰੀਨਾ ਨੇ ‘ਪਾਰਟਨਰ-2’ ਤੋਂ ਮੂੰਹ ਮੋੜਿਆ |
 |
|
ਇਨ੍ਹੀਂ ਦਿਨੀਂ ਬਾਲੀਵੁੱਡ ਹੀਰੋਇਨ ਕੈਟਰੀਨਾ ਕੈਫ ਦੀ ਪਤੰਗ ਅਸਮਾਨ ਨੂੰ ਛੂ ਰਹੀ ਹੈ। ਜਿੱਥੇ ਦੇਖੋ, ਬਸ ਉਸੇ ਦੇ ਹੀ ਚਰਚੇ ਹੋ ਰਹੇ ਹਨ। ਇਹ ਹੀ ਨਹੀਂ ਸਲਮਾਨ ਅਤੇ ਗੋਵਿੰਦਾ ਦੇ ਭਾਵ ਵੀ ਇਨ੍ਹੀਂ ਦਿਨੀਂ ਚੰਗੇ ਹਨ। ਅਜਿਹੇ ਵਿੱਚ ਸੋਹੇਲ ਖਾਨ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੇ ਅਤੇ ਆਪਣੀ ਫਿਲਮ ‘ਪਾਰਟਨਰ’ ਦਾ ਸੀਕਵਲ ਬਣਾਉਣ ਦੇ ਬਾਰੇ ਵਿੱਚ ਸੋਚ ਰਹੇ ਹਨ। ਜ਼ਾਹਿਰ ਹੈ ਕਿ ਇਸ ਸੀਕਵਲ ਵਿੱਚ ਉਹ ਮੁੜ ਇਨ੍ਹਾਂ ਤਿੰਨੋਂ ਸਿਤਾਰਿਆਂ ਨੂੰ ਲੈਣ ਦੇ ਬਾਰੇ ਵਿੱਚ ਵੀ ਸੋਚ ਰਹੇ ਹੋਣਗੇ, ਪਰ ਉਨ੍ਹਾਂ ਦੀ ਇਸ ਪਲੈਨਿੰਗ ਉਪਰ ਕੈਟਰੀਨਾ ਕੈਫ ਨੇ ਫਿਲਮ ਕਰਨ ਤੋਂ ਮਨ੍ਹਾਂ ਕਰ ਕੇ ਪਾਣੀ ਫੇਰ ਦਿੱਤਾ ਹੈ।
ਕੀ ਫਿਲਮ ਵਿੱਚ ਕੰਮ ਨਾ ਕਰਨ ਦੀ ਵਜ੍ਹਾ ਸਲਮਾਨ ਅਤੇ ਕੈਟਰੀਨਾ ਦੇ ਰਿਸ਼ਤੇ ਵਿੱਚ ਆਈ ਤਰੇੜ ਹੈ! ਪਰ ਇਸ ਗੱਲ ਨੂੰ ਖ਼ਾਰਜ ਕਰਦੇ ਹੋਏ ਸੋਹੇਲ ਕਹਿੰਦੇ ਹਨ, ‘ਜਦੋਂ ਪਾਰਟਨਰ’ ਦਾ ਸੀਕਵਲ ਬਣਾਉਣ ਉਪਰ ਵਿਚਾਰ ਹੋ ਰਿਹਾ ਸੀ, ਤਾਂ ਇਹੀ ਫੈਸਲਾ ਲਿਆ ਗਿਆ ਸੀ ਕਿ ਫਿਲਮ ਵਿੱਚ ਸਲਮਾਨ ਖਾਨ ਅਤੇ ਗੋਵਿੰਦਾ ਤਾਂ ਰਹਿਣਗੇ, ਪਰ ਹੀਰੋਇਨਾਂ ਨੂੰ ਬਦਲਿਆ ਜਾਏਗਾ। ਪਰ ਦੂਜੇ ਪਾਸੇ ਕੈਟਰੀਨਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮੁੜ ਸਭ ਨੂੰ ਰਪੀਟ ਕਰਨ ਨਾਲ ਫਿਲਮ ਵਿੱਚ ਫ੍ਰੈਸ਼ ਅਪੀਲ ਨਹੀਂ ਰਹੇਗੀ। ਖ਼ਬਰ ਹੈ ਕਿ ਇਨ੍ਹੀਂ ਦਿਨੀਂ ਡੇਵਿਡ ਧਵਨ ਸੋਹੇਲ ਦੇ ਪ੍ਰਾੱਡਕਸ਼ਨ ਹਾਊਸ ਦੀ ਇਕ ਹੋਰ ਫਿਲਮ ‘ਅਮਰ ਅਕਬਰ ਐਂਥਨੀ’ ਦੇ ਨਾਲ ‘ਪਾਰਟਨਰ-2’ ਦੀ ਸਕ੍ਰਿਪਟ ਵੀ ਤਿਆਰ ਕਰ ਰਹੇ ਹਨ। ‘ਪਾਰਟਨਰ-2’ ਨੂੰ ਪੂਰਾ ਕਰਨ ਦੇ ਲਈ ਮਾਰਚ-ਅਪ੍ਰੈਲ ਤੱਕ ਦਾ ਸਮਾਂ ਤਹਿ ਕੀਤਾ ਗਿਆ ਹੈ। ਗੌਰਤਲਬ ਹੈ ਕਿ 2007 ਵਿੱਚ ਆਈ ‘ਪਾਰਨਟਰ’ ਵਿੱਚ ਕੈਟਰੀਨਾ ਦਾ ਰੋਲ ਬਹੁਤ ਹੀ ਮਹੱਤਵਪੂਰਣ ਅਤੇ ਜ਼ੋਰਦਾਰ ਰਿਹਾ ਸੀ। ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ਹੀਰੋਇਨਾਂ ਦੀ ਥਾਂ ਹੁਣ ਕਿਸ ਨੂੰ ਲਿਆ ਜਾਂਦਾ ਹੈ ਤੇ ਦਰਸ਼ਕ ਉਨ੍ਹਾਂ ਨੂੰ ਕਿਸ ਹੱਦ ਤੱਕ ਸਵੀਕਾਰ ਕਰਦੇ ਹਨ।
|
|
|
ਕਰੀਨਾ ਹੁਣ ਹਾਲੀਵੁੱਡ ਨੂੰ ਵੱਲ ਤੁਰੀ |
 |
|
ਪਹਿਲਾ ਸ਼ਾਹਿਦ ਕਪੂਰ ਤੇ ਹੁਣ ਸੈਫ਼ ਅਲੀ ਖਾਨ ਨਾਲ ਦੋਸਤੀ ਦੇ ਚਰਚੇ ਤਾਂ ਚੱਲ ਹੀ ਰਹੇ ਹਨ ਪਰ ਹੁਣ ਹਾਲੀਵੁੱਡ ਦੀਆਂ ਫਿਲਮਾਂ ਮਿਲਣ ਦੇ ਕਰਕੇ ਵੀ ਕਰੀਨਾ ਚਰਚਾ ਵਿੱਚ ਹੈ। ਵੈਸੇ, ਬਾਲੀਵੁੱਡ ਸਿਤਾਰਿਆਂ ਦੀ ਲੋਕ-ਪ੍ਰਿਯਤਾ ਦੁਨੀਆ ਭਰ ਵਿੱਚ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਿਛਲੇ ਕਾਫੀ ਦਿਨਾਂ ਤੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਕਰੀਨਾ ਕਪੂਰ ਨੂੰ ਹਾਲੀਵੁੱਡ ਦੇ ਟਾਪ ੲੈਗਜੈਕਿਊਟਿਵਸ ਤੋਂ ਆਫਰ ਮਿਲ ਰਹੇ ਹਨ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੀ ਹੈ। ਖ਼ਬਰ ਹੈ ਕਿ ਡੀਲ ਫਾਈਨਲ ਹੋਣ ਤੋਂ ਬਾਅਦ ਇਸ ਸੈਕਸੀ ਬਾਲੀਵੁੱਡ ਹੀਰੋਇਨ ਨੂੰ ‘ਫੈਂਟਮ’, ‘ਮਮੀ’ ਅਤੇ ‘ਟਾਈਟੈਨਿਕ’ ਵਰਗੀਆਂ ਫਿਲਮਾਂ ਵਿੱਚ ਆਪਣਾ ਕਮਾਲ ਦਿਖਾ ਚੁੱਕੇ ਬਿਲੀ ਜੇਨ ਦੇ ਅਪੋਜ਼ਿਟ ਸਾਈਨ ਕੀਤਾ ਗਿਆ ਹੈ। ਇਸ ਫਿਲਮ ਵਿੱਚ ਕਰੀਨਾ ਐਕਸ਼ਨ ਗਰਲ ਦਾ ਰੋਲ ਨਿਭਾਏਗੀ। ਖਾਸ ਗੱਲ ਇਹ ਹੈ ਕਿ ਫਿਲਮ ਦੀ ਲਗਭਗ 30 ਦਿਨ ਦੀ ਸ਼ੂਟਿੰਗ ਨਾਰਥ ਇੰਡੀਆ ਵਿੱਚ ਕੀਤੀ ਜਾਏਗੀ।
ਕਰੀਨਾ ਦੀ ਸਫਲਤਾ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਸੂਤਰ ਦੱਸਦੇ ਹਨ ਕਿ ਅਜੇ ਉਹ ਦੂਜੇ ਹਾਲੀਵੁੱਡ ਡਾਇਰੈਕਟਰਸ ਦੇ ਵੀ ਸੰਪਰਕ ਵਿੱਚ ਹਨ। ਦਰਅਸਲ ਕਰੀਨਾ ਨੂੰ ਇਕ ਸਾਰ ਕਈ ਹਾਲੀਵੁੱਡ ਫਿਲਮਾਂ ਦੇ ਆਫਰ ਵੀ ਮਿਲੇ ਹਨ। ਇਸ ਬਾਰੇ ਵਿੱਚ ਜਲਦੀ ਹੀ ਅਨਾਊਂਸਮੈਂਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਸਟਾਰ ਸਿਲਵੈਸਟਰ ਸਟੇਲੋਨ ਅਤੇ ਸੀਨ ਕਿੰਗਸਟਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਕਰੀਨਾ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਬਾਲੀਵੁੱਡ ਦੀ ਟਾਪ ਹੀਰੋਇਨ ਦਾ ਦਰਜਾ ਹਾਸਲ ਕਰ ਚੁੱਕੀ ਕਰੀਨਾ ਹੁਣ ਹਾਲੀਵੁੱਡ ਤੋਂ ਆਫਰ ਪਾ ਕੇ ਬਹੁਤ
|
|
| ਖੁਸ਼ ਹੈ। ਹੁਣ ਦੇਖਣਾ ਇਹ ਹੈ ਕਿ ਕਰੀਨਾ ਆਪਣੀ ਅਦਾਕਾਰੀ ਦੇ ਰਾਹੀ ਹਾਲੀਵੁੱਡ ਵਿੱਚ ਕੀ ਕਮਾਲ ਦਿਖਾਉਂਦੀ ਅਤੇ ਹਾਲੀਵੁੱਡ ਵਿੱਚ ਕਿਸ ਹੱਦ ਤੱਕ ਕਾਮਯਾਬੀ ਹਾਸਲ ਕਰ ਸਕਦੀ ਹੈ।
‘ਬਚਨਾ ਏ ਹਸੀਨੋਂ’ ਰਾਹੀ ਮਿਲਿਆ ਖਾਸ ਅਨੁਭਵ - ਰਣਬੀਰ ਕਪੂਰ |
| |
ਬਾਲੀਵੁੱਡ ਸਾਬਕਾ ਹੀਰੋ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਪੁੱਤਰ ਰਣਬੀਰ ਕਪੂਰ ਦੇ ਚੇਹਰੇ ਦੀ ਮਸੂਮੀਅਤ ਦੇਖ ਕੇ ਹਰ ਕੁੜੀ ਉਨ੍ਹਾਂ ਦੀ ਦੀਵਾਨੀ ਹੋ ਜਾਂਦੀ ਹੈ। ਇਹ ਹੀ ਨਹੀਂ ਉਸ ਵਿੱਚ ਉਸ ਦੇ ਦਾਦੇ ਰਾਜ ਕਪੂਰ ਦਾ ਅਕਸ ਦੇਖਿਆ ਜਾ ਰਿਹਾ ਹੈ। ‘ਸਾਂਵਰੀਆ’ ਦਾ ਹਾਲ ਬਾੱਕਸ ਆਫਿਸ ਉਪਰ ਭਾਵੇਂ ਕੁੱਝ ਵੀ ਰਿਹਾ ਹੋਵੇ, ਪਰ ਫਿਲਮ ਵਿੱਚ ਉਨ੍ਹਾਂ ਦੇ ਤੋਲੀਏ ਵਾਲੇ ਡਾਂਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ। ਜੇ ‘ਸਾਂਵਰੀਆ’ ਬਾੱਕਸ ਆਫਿਸ ਉਪਰ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ, ਤਾਂ ਕੋਈ ਗੱਲ ਨਹੀਂ। ਰਣਬੀਰ ਇਕ ਵਾਰ ਮੁੜ ਆਪਣੀ ਫਿਲਮ ‘ਬਚਨਾ ਏ ਹਸੀਨੋਂ’ ਨਾਲ ਦਰਸ਼ਕਾਂ ਵਿੱਚ ਦੀਵਾਨਗੀ ਦਾ ਜਾਦੂ ਚਲਾਉਣ ਲਈ ਸਿਲਵਰ ਸਕਰੀਨ ਉਪਰ ਆ ਚੁੱਕੇ ਹਨ। ਇਸ ਫਿਲਮ ਵਿੱਚ ਰਣਬੀਰ ਨੇ ‘ਲਵਰ ਬੁਆਏ’ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਉਹ ਇਕ ਨਹੀਂ, ਬਲਕਿ ਤਿੰਨ-ਹਸੀਨਾਵਾਂ, ਦੀਪਿਕਾ ਪਾਦੂਕੋਣ, ਬਿਪਾਸ਼ਾ ਬਸੁ ਅਤੇ ਮਿਨੀਸ਼ਾ ਲਾਂਬਾ ਨਾਲ ਇਸ਼ਕ ਲੜਾਉਂਦੇ ਨਜ਼ਰ ਆ ਰਹੇ ਹਨ। ਰਣਬੀਰ ਕਹਿੰਦੇ ਹਨ, ‘ਦੀਪਿਕਾ ਅਤੇ ਮੇਰੀ ਇਹ ਦੂਜੀ ਫਿਲਮ ਹੈ, ਜਦੋਂ ਕਿ ਮਿਨੀਸ਼ਾ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਥੇ ਬਿਪਾਸ਼ਾ ਬਸੁ ਬਾਲੀਵੁੱਡ ਦੀ ਹਾਟ ਐਕਟ੍ਰੈਸ ਵਿੱਚੋਂ ਇਕ ਹੈ। ਇਸ ਫਿਲਮ ਦੀ ਸ਼ੂਟਿੰਗ ਵਿੱਚ ਪੂਰੀ ਯੂਨਿਟ ਦੇ ਨਾਲ ਖੂਬ ਮਜ਼ਾ ਆਇਆ।
‘ਬਚਨਾ ਏ ਹਸੀਨੋਂ’ ਦਾ ਟਾਈਟਲ ਰਣਬੀਰ ਦੇ ਡੈਡੀ ਰਿਸ਼ੀ ਕਪੂਰ ਦੀ ਸੂਪਰ ਹਿੱਟ ਫਿਲਮ ‘ਹਮ ਕਿਸੀ ਸੇ ਕਮ ਨਹੀਂ’ ਦੇ ਇਕ ਗਾਣੇ ਤੋਂ ਲਿਆ ਗਿਆ ਹੈ। ਰਣਬੀਰ ਦੇ ਕੈਰੀਅਰ ਦੀ ਇਹ ਦੂਜੀ ਫਿਲਮ ਹੈ ਅਤੇ ਉਨ੍ਹਾਂ ਦੇ ਲਈ ਇਸ ਫਿਲਮ ਦਾ ਸੂਪਰ ਹਿੱਟ ਹੋਣਾ ਨਿਹਾਇਤ ਜ਼ਰੂਰੀ ਹੈ। ਰਣਬੀਰ ਅਤੇ ਦੀਪਿਕਾ ਦਾ ਅਫੈਅਰ ਬਹੁਤ ਪਹਿਲੇ ਤੋਂ ਹੀ ਸੁਰਖ਼ੀਆਂ ਵਿੱਚ ਰਿਹਾ ਹੈ, ਪਰ ਇਸ ਫਿਲਮ ਦੀ ਸ਼ੂਟਿੰਗ ਦੇ ਲਈ ਪਹਿਲੀ ਵਾਰ ਦੋਵਾਂ ਨੂੰ ਆਊਟਡੋਰ ਲੋਕੇਸ਼ਨ ਉਪਰ ਜਾਣ ਦਾ ਮੌਕਾ ਮਿਲਿਆ।
ਰਣਬੀਰ ਕਹਿੰਦੇ ਹਨ, ‘ਫਿਲਮ ਦੀ ਸ਼ੂਟਿੰਗ ਸਿਡਨੀ, ਸਵਿਟਜ਼ਰਲੈਂਡ ਅਤੇ ਇਟਲੀ ਸਮੇਤ ਕਈ ਖੂਬਸੂਰਤ ਲੋਕੇਸ਼ਨ ਉਪਰ ਹੋਈ ਹੈ। ਇਨ੍ਹਾਂ ਸਾਰੀਆਂ ਥਾਂਵਾਂ ਉਪਰ ਯੂਨਿਟ ਦੇ ਨਾਲ ਜਾਣਾ ਕਾਫੀ ਚੰਗਾ ਐਕਸਪੀਰੀਅੰਸ ਸੀ, ਜੋ ਮੇਰੇ ਲਈ ਕਾਫੀ ਦਿਨਾਂ ਤੱਕ ਯਾਦਗਾਰ ਰਹੇਗਾ। ਰਣਬੀਰ ਦੇ ਮੁਤਾਬਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕਾਫੀ ਦਿਲਚਸਪ ਹਾਦਸੇ ਵੀ ਹੋਏ, ਜਿਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਬਹੁਤ ਹਾਸਾ ਆਉਂਦਾ ਹੈ। ਉਹ ਦੱਸਦੇ ਹਨ, ‘ਫਿਲਮ ਦੇ ਵੀਡੀਓ ਸ਼ੂਟ ਵਿੱਚ ਮੈਨੂੰ ਦੀਪਿਕਾ, ਮਿਨੀਸ਼ਾ ਅਤੇ ਬਿਪਾਸ਼ਾ ਦੇ ਨਾਲ ਐਕਟਿੰਗ ਕਰਨੀ ਸੀ। ਕਿਉਂਕਿ ਤਿਨ੍ਹਾਂ ਹੀਰੋਇਨਾਂ ਦਾ ਕਦ ਇਕ ਦੂਜੇ ਤੋਂ ਕਾਫੀ ਵੱਖ ਹੈ, ਇਸ ਲਈ ਮੈਨੂੰ ਕਦੇ ਝੁੱਕ ਕੇ, ਤਾਂ ਕਦੇ ਬਿਲਕੁਲ ਸਟ੍ਰੈਟ ਹੋ ਕੇ ਐਕਟਿੰਗ ਕਰਨੀ ਪੈ ਰਹੀ ਸੀ। ਵਾਕਈ ਉਹ ਸਿਚੁਏਸ਼ਨ ਬਹੁਤ ਹੀ ਫਨੀ ਸੀ। ਇਕ ਹੋਰ ਸੀਨ ਵਿੱਚ ਦੀਪਿਕਾ ਨੂੰ ਆਪਣੇ ਸਿਰ ਅਤੇ ਮੋਢੇ ਉਪਰ ਕਬੂਤਰ ਨੂੰ ਬਿਠਾ ਕੇ ਦਾਣਾ ਖਵਾਉਣਾ ਸੀ। ਦੀਪਿਕਾ ਕਬੂਤਰਾਂ ਨੂੰ ਦੇਖ ਕੇ ਬਹੁਤ ਡਰੀ ਹੋਈ ਸੀ, ਪਰ ਫਿਰ ਵੀ ਉਨ੍ਹਾਂ ਨੇ ਕਾਫੀ ਮਨੋਬਲ ਨਾਲ ਉਹ ਸੀਨ ਦਿੱਤਾ।
ਫਿਲਮ ਵਿੱਚ ਕਈ ਅਜਿਹੇ ਸੀਨ ਵੀ ਸਨ, ਜਿਨ੍ਹਾਂ ਨੂੰ ਕਰਨ ਵਿੱਚ ਰਣਬੀਰ ਨੂੰ ਕਾਫੀ ਡਰ ਲੱਗਾ। ਇਨ੍ਹਾਂ ਸੀਨਾਂ ਦੀ ਸ਼ੂਟਿੰਗ ਵਿੱਚ ਰਣਬੀਰ ਕਾਫੀ ਡਰ ਗਏ ਸਨ। ਰਣਬੀਰ ਨੂੰ ਉਚਾਈ ਤੋਂ ਡਰ ਲਗਦਾ ਹੈ। ਉਹ ਕਹਿੰਦੇ ਹਨ, ‘ਇਕ ਸੀਨ ਵਿੱਚ ਮੈਨੂੰ ਪਹਾੜ ਦੀ ਚੋਟੀ ਉਪਰ ਚੜ ਕੇ ਸੀਨ ਦੇਣਾ ਸੀ। ਸਭ ਤੋਂ ਪਹਿਲੇ ਮੈਨੂੰ ਹੈਲੀਕਾਪਟਰ ਤੋਂ ਉਥੇ ਛੱਡਿਆ ਗਿਆ, ਪਰ ਜਦੋਂ ਹੈਲੀਕਾਪਟਰ ਮਿਨੀਸ਼ਾ ਲਾਂਬਾ ਨੂੰ ‘ਪਿਕ’ ਕਰਨ ਗਿਆ ਤਾਂ ਮੈਨੂੰ ਕਾਫੀ ਡਰ ਲੱਗ ਰਿਹਾ ਸੀ। ਪਹਾੜ ਉਪਰ ਬਦਲਾਂ ਦੇ ਆਉਣ ਨਾਲ ਉਸ ਦਿਨ ਸ਼ੂਟਿੰਗ ਕੈਂਸਲ ਹੋ ਗਈ। ਇਸ ਲਈ ਮੈਨੂੰ ਹੈਲੀਕਾਪਟਰ ਵਿੱਚ ਦੁਬਾਰਾ ਬੈਠਣਾ ਪਿਆ। ਜਦੋਂ ਮੈਂ ਹਵਾ ਵਿੱਚ ਸੀ, ਤਾਂ ਇਹ ਸੋਚ ਰਿਹਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ। ਧਰਤੀ ਉਪਰ ਉਤਰਣ ਤੋਂ ਬਾਅਦ ਹੀ ਮੇਰੀ ਜਾਨ ਵਿੱਚ ਜਾਨ ਆਈ।
ਕੁੱਝ ਅਜਿਹਾ ਹੀ ਇਕ ਵਾਰ ਹੋਰ ਹੋਇਆ। ਇਟਲੀ ਦੇ ਕੈਪਰੀ ਆਈਲੈਂਡ ਵਿੱਚ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਰਣਬੀਰ ਨੂੰ ਇਕ ਸੀਨ ਵਿੱਚ ਸਵੀਮਿੰਗ ਪੂਲ ਵਿੱਚ ਛਾਲ ਲਗਾਉਣੀ ਸੀ। ਰਣਬੀਰ ਕਹਿੰਦੇ ਹਨ ਕਿ ਮੈਨੂੰ ਤੈਰਨਾ ਨਹੀਂ ਆਉਂਦਾ ਅਤੇ ਪਾਣੀ ਤੋਂ ਮੈਨੂੰ ਡਰ ਲਗਦਾ ਹੈ। ਇਸ ਵਿੱਚ ਇਕ ਜੂਨੀਅਰ ਆਰਟਿਸਟ ਨੇ ਮੈਨੂੰ ਪਾਣੀ ਵਿੱਚ ਡੁਬੋਣ ਦੀ ਐਕਟਿੰਗ ਕਰਨੀ ਸੀ। ਉਸ ਨੇ ਆਪਣੀ ਐਕਟਿੰਗ ਨੂੰ ਕੁੱਝ ਜ਼ਿਆਦਾ ਹੀ ਰੀਅਲ ਟਚ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਪਾਣੀ ਤੋਂ ਬਾਹਰ ਨਹੀਂ ਆਉਣ ਦਿੱਤਾ। ਮੈਂ ਪਾਣੀ ਤੋਂ ਬਾਹਰ ਨਿਕਲਣ ਦੇ ਲਈ ਹੱਥ-ਪੈਰ ਮਾਰ ਰਿਹਾ ਸੀ, ਪਰ ਲੋਕਾਂ ਨੇ ਸੋਚਿਆ ਕਿ ਮੈਂ ਐਕਟਿੰਗ ਕਰ ਰਿਹਾ ਹਾਂ। ਜਦੋਂ ਮੈਂ ਪਾਣੀ ਤੋਂ ਬਾਹਰ ਨਹੀਂ ਆ ਸਕਿਆ ਅਤੇ ਮੈਨੂੰ ਖਾਂਸੀ ਆਉਣ ਲੱਗੀ, ਤਾਂ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਠੀਕ ਨਹੀਂ ਹਾਂ। ਉਹ ਬਹੁਤ ਡਰਾਵਣਾ ਅਨੁਭਵ ਰਿਹਾ।
ਸਿਧਾਰਥ ਆਨੰਦ, ਕੋਰੀਓਗ੍ਰਾਫਰ ਅਹਿਮਦ ਖਾਨ ਅਤੇ ਦੀਪਿਕਾ ਦੇ ਨਾਲ ਕੈਨਾਲ ਉਪਰ ਕੀਤਾ ਗਿਆ ਡਿਨਰ ਰਣਬੀਰ ਦੇ ਯਾਦਗਾਰ ਪਲਾਂ ਵਿੱਚੋਂ ਇਕ ਹੈ। ਰਣਬੀਰ ਦੱਸਦੇ ਹਨ, ‘ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਸੀਂ ਖੂਬ ਮਸਤੀ ਕੀਤੀ। ਮੈਂ ਫਿਲਮ ਵਿੱਚ ਉਮਰ ਦੇ ਤਿੰਨ ਵੱਖ-ਵੱਖ ਪੜਾਵਾਂ ਦੀ ਐਕਟਿੰਗ ਕਰ ਰਿਹਾ ਹਾਂ। ਮੇਰੇ ਰੋਲ ਦੀ ਰੇਂਜ 17 ਸਾਲ ਦੇ ਨੌਜਵਾਨ ਤੋਂ ਸ਼ੁਰੂ ਹੋ ਕੇ 25 ਸਾਲ ਅਤੇ ਫਿਰ 30 ਸਾਲ ਦੇ ਮੈਚਿਓਰ ਵਿਅਕਤੀ ਤੱਕ ਜਾਂਦੀ ਹੈ। ਕਿਉਂਕਿ ਮੈਂ ਮੈਚਿਓਰ ਨਹੀਂ ਦਿਖਦਾ, ਇਸ ਲਈ 30 ਸਾਲ ਦੇ ਵਿਅਕਤੀ ਦਾ ਰੋਲ ਨਿਭਾਉਣਾ ਮੇਰੇ ਲਈ ਸਭ ਤੋਂ ਮੁਸ਼ਕਿਲ ਰਿਹਾ। ਹੁਣ ਉਮੀਦ ਤਾਂ ਇਹੀ ਹੈ ਕਿ ਲੋਕੀ ਇਸ ਫਿਲਮ ਨੂੰ ਪਸੰਦ ਕਰਨਗੇ।
|
|
| | | | |
|
|
|
|
|