info@kuksamachar.com Fortnightly Issue No. 118 New Zealand 20 August 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਸਿਹਤਨਾਮਾ
ਮਨੁੱਖ ਦੀ ਉਮਰ ਖੁਸ਼ ਰਹਿਣ ਨਾਲ ਵਧਦੀ ਹੈ - ਇਕ ਖੋਜ
ਇਕ ਨਵੀਂ ਖੋਜ ਵਿੱਚ ਮਿਲਿਆ ਹੈ ਕਿ ਖੁਸ਼ ਰਹਿਣ ਨਾਲ ਮਨੁੱਖ ਦੀ ਉਮਰ ਕਈ ਸਾਲ ਵੱਧ ਸਕਦੀ ਹੈ। ਖੁਸ਼ੀ ਨਾ ਸਿਰਫ਼ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਲਾਹੇਵੰਦ ਹੈ, ਸਗੋਂ ਇਹ ਬੀਮਾਰ ਹੋਣ ਤੋਂ ਬਚਾਉਂਦੀ ਵੀ ਹੈ।
ਰਾੱਟਡੈਂਸ ਇਰੈਜਮਸ ਯੂਨੀਵਰਸਿਟੀ ਦੀ ਇਕ ਸਟੱਡੀ ਰਿਪੋਰਟ ਅਗਲੇ ਮਹੀਨੇ ਪ੍ਰਕਾਸ਼ਿਤ ਹੋਣੀ ਹੈ। ਇਸ ਵਿੱਚ ਖੋਜੀ ਰਟ ਵਿਨਹਾੱਵੇਨ ਨੇ ਦੁਨੀਆ ਭਰ ਵਿੱਚ 1 ਤੋਂ 60 ਸਾਲ ਤੱਕ ਦੀ ਉਮਰ ਦੇ ਲੋਕਾਂ ਉਪਰ ਕੀਤੇ ਗਏ 30 ਅਧਿਅਨਾਂ ਦੀ ਸਮੀਖਿਆ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਚੰਗਾ ਅਨੁਭਵ ਕਰਨ ਦੇ ਮੌਕੇ ਨਾਲ ਜੀਵਨ ਕਾਲ ਸਾਢੇ ਸੱਤ ਸਾਲ ਤੋਂ 10 ਸਾਲ ਤੱਕ ਵਧ ਸਕਦਾ ਹੈ।
ਦੁਨੀਆ ਭਰ ਦੇ ਖੋਜੀ ਇਹ ਪਤਾ ਲਗਾਉਣ ਵਿੱਚ ਜੁਟੇ ਹਨ ਕਿ ਆਖਿਰ ਕਿਹੜੀ ਚੀਜ਼ ਮਨੁੱਖ ਨੂੰ ਖੁਸ਼ ਬਣਾਉਂਦੀ ਹੈ। ਵਿਨਹਾੱਵੇਨ ਦੇ ਨਤੀਜਿਆਂ ਨੇ ਅਜਿਹੇ ਖੋਜੀਆਂ ਨੂੰ ਇਕ ਨਵਾਂ ਸੂਤਰ ਦਿੱਤਾ ਹੈ। ਦੁਨੀਆ ਭਰ ਵਿੱਚ ਕਵੀ, ਦਾਰਸ਼ਨਿਕ ਅਤੇ ਵਿਦਵਾਨ ਇਸ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੇ ਰਹੇ ਹਨ ਕਿ ਆਖਿਰ ਖੁਸ਼ੀ ਅਤੇ ਸੰਤੋਸ਼ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਕਈ ਵੱਡੇ ਅਰਥਸ਼ਾਸਤਰੀਆਂ ਨੇ ਵੀ ਮਨੁੱਖ ਦੇ ਜੀਵਨ ਪੱਧਰ ਨੂੰ ਸੁਧਾਰਨ ਉਪਰ ਇਸ ਲਈ ਹੀ ਜ਼ੋਰ ਦਿੱਤਾ, ਤਾਂ ਕਿ ਉਹ ਖੁਸ਼ ਰਹਿ ਸਕਣ। ਮਸ਼ਹੂਰ ਲੇਖਕ ਬਿਲ ਮੈਕੀਬੇਨ ਨੇ ਆਪਣੀ ਕਿਤਾਬ ‘ਡੀਪ ਇਕਾੱਨਮੀ : ਦੀ ਵੈਲਥ ਆੱਫ ਕਮਿਊਨਿਟੀਜ਼ ਐਂਡ ਡਿਊਰੇਬਲ ਫਿਊਚਰ’ ਵਿੱਚ ਕਿਹਾ ਹੈ - ਕਿਸੀ ਅਵਸਥਾ ਨੂੰ ਖੁਸ਼ੀ ਦੇਣ ਅਤੇ ਉਸ ਨੂੰ ਮਾਪਣ ਦਾ ਕੰਮ ਬਹੁਤ ਮੁਸ਼ਕਿਲ ਹੈ। ਅਰਥਸ਼ਾਸਤਰੀਆਂ ਨੂੰ ਇਸ ਉਪਰ ਵਿਆਪਕ ਸੰਦਰਭਾਂ ਵਿੱਚ ਸੋਚਣ ਦੀ ਜ਼ਰੂਰਤ ਪਵੇਗੀ ਅਤੇ ਸਿਰਫ਼ ਇਹ ਸੋਚਣਾ ਬੰਦ ਕਰਨਾ ਹੋਵੇਗਾ ਕਿ ਕੀ ਖਰੀਦਣ ਨਾਲ ਖੁਸ਼ੀ ਮਿਲੇਗੀ। ਇਸ ਦੇ ਬਦਲੇ ਇਹ ਸਵਾਲ ਚੁੱਕਣਾ ਹੋਵੇਗਾ ਕਿ ਕੀ ਤੁਹਾਡਾ ਜੀਵਨ ਚੰਗਾ ਹੈ। ਸਿਰਫ਼ ਭੌਤਿਕ ਸੰਪਤੀ ਵਧਣ ਨਾਲ ਖੁਸ਼ੀ ਦੀ ਸੰਭਾਵਨਾ ਘੱਟ ਹੁੰਦੀ ਹੈ। ਪਰ ਦੋਸਤੀ ਅਤੇ ਇੱਛਾਵਾਂ ਨਾਲ ਖੁਸ਼ੀਆਂ ਨੂੰ ਵਧਾਇਆ ਜਾ ਸਕਦਾ ਹੈ। ਆਜ਼ਾਦੀ, ਲੋਕਤੰਤਰ, ਅਸਰਦਾਰ ਪ੍ਰਸ਼ਾਸਨ ਅਤੇ ਕਾਨੂੰਨ-ਵਿਵਸਥਾ ਆਦਿ ਸਮਾਜਿਕ ਕਾਰਕ ਵੀ ਮਨੁੱਖ ਨੂੰ ਖੁਸ਼ ਰਹਿਣ ਵਿੱਚ ਮਦਦ ਕਰਦੇ ਹਨ।

ਮਾਇਸ਼ਚਰਾਈਜ਼ਰ ਕ੍ਰੀਮ ਨਾਲ ਕੈਂਸਰ ਦਾ ਖਤਰਾ
ਦੀ ਇੰਡੀਪੈਂਡੈਂਟ ਦੇ ਮੁਤਾਬਿਕ, ਮਾਇਸ਼ਚਰਾਈਜ਼ਰ ਦੇ ਇਸਤੇਮਾਲ ਨਾਲ ਸਕਿਨ ਕੈਂਸਰ ਹੋ ਸਕਦਾ ਹੈ। ਗੌਰਤਲਬ ਹੈ ਕਿ ਦੁਨੀਆ ਭਰ ਦੇ ਕਰੋੜਾਂ ਲੋਕੀ ਰੋਜ਼ਾਨਾ ਮਾਇਸ਼ਚਰਾਈਜ਼ਰ ਦਾ ਇਸਤੇਮਾਲ ਕਰਦੇ ਹਨ। ਵਿਗਿਆਨੀਆਂ ਨੇ ਚੇਤਾਇਆ ਹੈ ਕਿ ਇਨ੍ਹਾਂ ਕ੍ਰੀਮਾਂ ਨਾਲ ਸਕਿਨ ਉਪਰ ਪੈਣ ਵਾਲੇ ਅਸਰ ਨੂੰ ਕਦੇ ਨਹੀਂ ਪਰਖਿਆ ਗਿਆ। ਵਿਗਿਆਨੀਆਂ ਨੂੰ ਮਿਲਿਆ ਹੈ ਕਿ ਇਹ ਕ੍ਰੀਮਾਂ ਸੂਰਜ ਦੀ ਰੋਸ਼ਨੀ ਵਿੱਚ ਕਾਰਸੀਨੋਜੈਨਿਕ ਇਫੈਕਟ ਨੂੰ ਵਧਾ ਦਿੰਦੇ ਹਨ। ਵਿਗਿਆਨੀਆਂ ਨੇ ਚੂਹਿਆਂ ਉਪਰ ਇਸ ਦਾ ਟੈਸਟ ਕੀਤਾ। ਮਨੁੱਖਾਂ ਵਿੱਚ ਸਕਿਨ ਕੈਂਸਰ ਹੋਣਾ ਕਾਫੀ ਆਮ ਗੱਲ ਹੈ। ਇਸ ਨੂੰ ਖਤਮ ਕਰਨਾ ਹੋਰਨਾਂ ਕੈਂਸਰ ਦੇ ਮੁਕਾਬਲੇ ਆਸਾਨ ਹੁੰਦਾ ਹੈ ਪਰ ਇਸ ਨਾਲ ਮੌਤ ਵੀ ਹੋ ਸਕਦੀ ਹੈ।



Home | Main news | Contact us
All rights reserved with KUKSAMACHAR