info@kuksamachar.com Fortnightly Issue No. 115 New Zealand 2 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਪਹਿਲਾ ਸਫਾ
ਅਮਰਨਾਥ ਸ਼ਰਾਈਨ ਬੋਰਡ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਦੇਣ ਦਾ ਮਾਮਲਾ ਭੱਖਿਆ
ਸ੍ਰੀਨਗਰ - ਜੰਮੂ-ਕਸ਼ਮੀਰ ਸਰਕਾਰ ਨੇ ਅਮਰਨਾਥ ਸ਼ਰਾਈਨ ਬੋਰਡ ਨੂੰ ਦਿੱਤੀ ਜੰਗਲਾਤ ਵਿਭਾਗ ਦੀ 39.88 ਹੈਕਟੇਅਰ ਜ਼ਮੀਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਬਾਰੇ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਬੋਰਡ ਨੇ ਦੋ ਮਹੀਨੇ ਤੀਰਥ ਯਾਤਰੀਆਂ ਲਈ ਆਰਜ਼ੀ ਪ੍ਰਬੰਧ ਕਰਨ ਵਾਸਤੇ ਜੰਗਲਾਤ ਦੀ ਜ਼ਮੀਨ ਦੇਣ ਲਈ ਕੀਤੀ ਬੇਨਤੀ ਨੂੰ ਵਾਪਸ ਲੈ ਲਿਆ ਹੈ। ਹੁਣ ਇਹ ਜ਼ਮੀਨ ਸੈਰ-ਸਪਾਟਾ ਵਿਭਾਗ ਨੂੰ ਦੇ ਦਿੱਤੀ ਗਈ ਹੈ। ਆਜ਼ਾਦ ਸਰਕਾਰ ਨੇ ਇਹ ਕਦਮ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਅਮਰਨਾਥ ਮੰਦਿਰ ਬੋਰਡ ਨੂੰ ਜ਼ਮੀਨ ਦੇਣ ਦੇ ਮਾਮਲੇ ’ਤੇ ਮੰਤਰੀਆਂ ਵੱਲੋਂ ਅਸਤੀਫੇ ਦੇਣ ਪਿੱਛੋਂ ਪੁੱਟਿਆ। ਸੂਬਾ ਸਰਕਾਰ ਰਾਜਪਾਲ ਐਨ. ਐਨ. ਵੋਹਰਾ ਜਿਹੜੇ ਅਮਰਨਾਥ ਗੁਫਾ ਬੋਰਡ ਦੇ ਚੇਅਰਮੈਨ ਵੀ ਹਨ, ਨੂੰ ਪਹਿਲਾਂ ਹੀ ਲਿਖ ਕੇ ਕਹਿ ਚੁੱਕੀ ਹੈ ਕਿ ਉਹ ਪਵਿੱਤਰ ਅਮਰਨਾਥ ਗੁਫਾ ਆਉਣ ਵਾਲੇ ਯਾਤਰੀਆਂ ਨੂੰ ਸਹੂਲਤਾਂ ਦੇਣ ਦੀ ਖੁਦ ਜ਼ਿੰਮੇਵਾਰੀ ਚੁੱਕੇਗੀ। ਇਸ ਪਿੱਛੋਂ ਬੋਰਡ ਨੇ ਜ਼ਮੀਨ ’ਤੇ ਆਪਣਾ ਦਾਅਵਾ ਛੱਡ ਦਿੱਤਾ। ਇਸ ਤੋਂ ਪਹਿਲਾਂ ਜ਼ਮੀਨ ਦੇਣ-ਲੈਣ ਤੋਂ ਬਾਅਦ ਮੁਸਲਿਮ ਜੱਥੇਬੰਦੀਆਂ ਅਤੇ ਸਥਾਨਕ ਰਾਜਨੇਤਾਵਾਂ ਵੱਲੋਂ ਜ਼ਮੀਨ ਦੇਣ ਦੇ ਮਾਮਲੇ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ ਅਤੇ ਇਸ ਫੈਸਲੇ ਦੇ ਵਿਰੁੱਧ ਵਾਦੀ ਵਿੱਚ ਪ੍ਰਦਰਸ਼ਨ ਅਤੇ ਬੰਦ ਕੀਤੇ ਗਏ। .....
ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਸੰਸਦ ਦੀ ਪ੍ਰਵਾਨਗੀ ਲਵਾਂਗੇ - ਪੀ. ਐਮ
ਨਵੀਂ ਦਿੱਲੀ - ਆਪਣੀ ਰਿਹਾਇਸ਼ ’ਤੇ ਇਕ ਸਮਾਰੋਹ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਖੱਬੀਆਂ ਪਾਰਟੀਆਂ ਦੀ ਪ੍ਰਮਾਣੂ ਸਮਝੌਤੇ ’ਤੇ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣ ਦੀ ਧਮਕੀ ਨੂੰ ਬਹੁਤੀ ਤਰਜੀਹ ਨਾ ਦਿੰਦਿਆਂ ਹੋਇਆਂ ਕਿਹਾ ਕਿ ਉਹ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਸੰਸਦ ਦਾ ਸਾਹਮਣਾ ਕਰਨ ਲਈ ਤਿਆਰ ਹਨ। ਸਰਕਾਰ ਨੂੰ ਬਾਹਰੋਂ ਹਮਾਇਤ ਦੇ ਰਹੀਆਂ ਖੱਬੀਆਂ ਪਾਰਟੀਆਂ ਨਾਲ ਚੱਲ ਰਹੇ ਟਕਰਾਅ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਰਫ਼ ਇੰਨਾ ਕੁ ਚਾਹੁੰਦੇ ਹਨ ਕਿ ਸਰਕਾਰ ਨੂੰ ਆਈ. ਏ. ਈ. ਏ. ਅਤੇ ਐਨ. ਐਸ. ਜੀ. ਨਾਲ ਗੱਲਬਾਤ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸਿਵਲ ਪ੍ਰਮਾਣੂ ਸਹਿਯੋਗ ਸਮਝੌਤੇ ’ਤੇ ਖੱਬੀਆਂ ਪਾਰਟੀਆਂ ਸਣੇ ਸਭ ਇਤਰਾਜ਼ਾਂ ਨੂੰ ਸਰਕਾਰ ਹੱਲ ਕਰਨ ਦੇ ਯੋਗ ਹੈ। ........

ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ
ਚੰਡੀਗੜ੍ਹ - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ 169ਵੀਂ ਬਰਸੀ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਦਹਾਕੇ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ’ਤੇ ਰਾਜ ਕੀਤਾ ਜਿਨ੍ਹਾਂ ਨੂੰ ਸਾਰੀਆਂ ਸਰਕਾਰਾਂ ਵੱਲੋਂ ਅਪਣਾਇਆ ਗਿਆ ਹੈ।
ਮੁੱਖ ਮੰਤਰੀ ਦੇ ਨਾਲ ਸਥਾਨਕ ਸਰਕਾਰਾਂ, ਉਦਯੋਗ ਅਤੇ ਵਣਜ ਮੰਤਰੀ ਮਨੋਰੰਜਨ ਕਾਲੀਆ ਨੇ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਦੇ ਇਤਿਹਾਸ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਸੂਚਨਾ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆਂ ਅਤੇ ਹੋਰ ਆਗੂਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।

ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਵਿੱਚ ਵਾਧੇ ਤੇ ਰੋਕ ਜਲਦੀ
ਆਕਲੈਂਡ- ਮੈਨੂਰੀਵਾ ਐਮ. ਪੀ. ਜਾਰਜ ਹਾਕਿਨ ਨੇ ਪਾਰਲੀਮੈਂਟ ਵਿੱਚ ਇਕ ਬਿੱਲ ਪੇਸ਼ ਕੀਤਾ ਹੈ ਜਿਸ ਦੇ ਪਾਸ ਹੋ ਜਾਣ ਦੇ ਨਾਲ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਲੈਣਾ ਮੁਸ਼ਕਿਲ ਹੋ ਜਾਵੇਗਾ ਅਤੇ ਕਿਸ ਇਲਾਕੇ ਵਿੱਚ ਕਿੰਨ੍ਹੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਹਨ ਇਸ ਦਾ ਵੀ ਫੈਸਲਾ ਲਿਆ ਜਾਵੇਗਾ। ਇਹ ਸਭ ਉਸ ਮੰਦਭਾਗੀ ਦੁਰਘਟਨਾ ਦੇ ਕਾਰਨ ਹੋਇਆ ਹੈ ਜਿਸ ਵਿੱਚ ਮੈਨੂਰੀਵਾ ਵਿੱਚ ਰਿਵਰਟਨ ਡਰਾਈਵ ਦੇ ਸ਼ਰਾਬ ਦੀ ਦੁਕਾਨ ਦੇ ਮਾਲਕ ਨਵਜੇਤ ਸਿੰਘ ਦੀ ਹੱਤਿਆ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਕਰ ਦਿੱਤੀ ਸੀ। ਇਸ ਬਿੱਲ ਨੂੰ ਸਰਕਾਰ ਦੇ ਨਾਲ-ਨਾਲ ਹੋਰ ਪਾਰਟੀਆਂ ਦੀ ਵੀ ਹਮਾਇਤ ਪ੍ਰਾਪਤ ਹੋਣ ਦੀ ਆਸ ਹੈ। ਇਸ ਬਿੱਲ ਦੇ ਮੁਤਾਬਿਕ ਜੇ ਕਿਸੀ ਵੀ ਵਿਅਕਤੀ ਨੂੰ ਨਵੀਂ ਦੁਕਾਨ ਦੇ ਵਿਰੋਧ ਵਿੱਚ ਕੁੱਝ ਵੀ ਵਿਰੋਧਤਾ ਹੈ ਤਾਂ ਉਸ ਦਾ ਅਸਰ ਨਵੇਂ ਲਾਇਸੈਂਸ ਤੇ ਪੈ ਸਕਦਾ ਹੈ। ......

ਸਿੱਖ ਸ਼ਾਸਤਰੀ ਸੰਗੀਤਕਾਰ ਜੀ. ਐਸ. ਸਰਦਾਰ ਦਾ ਦੇਹਾਂਤ
ਨਵੀਂ ਦਿੱਲੀ - 28 ਜੂਨ ਦੀ ਰਾਤ ਨੂੰ ਪ੍ਰਸਿੱਧ ਸ਼ਾਸਤਰੀ ਅਤੇ ਗੁਰਬਾਣੀ ਸੰਗੀਤਕਾਰ ਸਿੰਘ ਬੰਧੂਆਂ (ਤੇਜਪਾਲ ਸਿੰਘ ਤੇ ਸੁਰਿੰਦਰ ਪਾਲ ਸਿੰਘ) ਦੇ ਵੱਡੇ ਭਰਾ ਅਤੇ ਮੁੱਢਲੇ ਸੰਗੀਤਕਾਰ ਉਸਤਾਦ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। 85 ਸਾਲਾਂ ਦੇ ਸ. ਜੀ. ਐਸ. ਸਰਦਾਰ (ਗੁਰੂ ਜੀ) ਦਾ ਜਨਮ ਲਾਹੌਰ ’ਚ ਹੋਇਆ ਸੀ। ਦਿੱਲੀ ਦੇ ਪ੍ਰਸਾਦ ਨਗਰ ਵਿਖੇ ਸਿੱਖ ਮਰਯਾਦਾ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਅਤੇ ਪਤਵੰਤੇ ਸੱਜਣਾਂ ਵੱਲੋਂ ਉਨ੍ਹਾਂ ਨੂੰ ਆਖਰੀ ਵਿਦਾਇਗੀ ਦਿਤੀ ਗਈ। ਉਹ ਆਪਣੇ ਪਿੱਛੇ ਪਰਿਵਾਰ ’ਚ ਪਤਨੀ ਸ੍ਰੀਮਤੀ ਰਜਨੀ ਸਰਦਾਰ, ਪੁੱਤਰ ਤਜਿੰਦਰ ਸਿੰਘ ਅਤੇ ਤਿੰਨ ਬੇਟੀਆਂ ਸੁਮੀਤ ਕੌਰ, ਅਜੀਤ ਕੌਰ ਅਤੇ ਪੁਨੀਤ ਕੌਰ ਛੱਡ ਗਏ ਹਨ। ....

ਕੜਾ ਪਹਿਨਣ ਦਾ ਹੱਕ ਹਾਸਲ ਕਰਨ ਦਾ ਕੇਸ ਲੜ ਰਹੀ ਹੈ ਸਿੱਖ ਮੁਟਿਆਰ
ਲੰਡਨ - ਇੰਗਲੈਂਡ ਵਿੱਚ ਕੜਾ ਪਹਿਨਣ ਕਰਕੇ ਕਲਾਸ ’ਚੋਂ ਕੱਢੀ ਜਾਣ ਦੇ ਕੇਸ ਬਾਰੇ ਸਾਊਥ ਵੇਲਜ਼ ਸ਼ਹਿਰ ਦੀ ਵਸਨੀਕ 14 ਸਾਲਾਂ ਦੀ ਸਿੱਖ ਲੜਕੀ ਸਾਰਿਕਾ ਵਾਟਕਿਨਜ਼ ਸਿੰਘ ਨੇ ਹਾਈ ਕੋਰਟ ਵਿੱਚ ਆਖਿਆ ਕਿ ਉਸ ਨੂੰ ਕੜਾ ਪਹਿਨਣ ਤੋਂ ਬਿਲਕੁਲ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਇਹ ਉਸ ਦਾ ਧਾਰਮਿਕ ਚਿੰਨ੍ਹ ਹੈ। ਉਸ ਨੇ ਆਖਿਆ ਕਿ ਕੜਾ, ਉਸ ਲਈ ਕੋਈ ਗਹਿਣਾ ਨਹੀਂ ਬਲਕਿ ਉਸ ਦੇ ਧਰਮ ਤੇ ਆਸਥਾ ਦੀ ਨਿਸ਼ਾਨੀ ਹੈ। ...

ਅੰਮ੍ਰਿਤਾ ਨੂੰ ਚਰਚਾ ’ਚ ਰਹਿਣਾ ਪਸੰਦ ਹੈ
ਅੰਮ੍ਰਿਤਾ ਅਰੌੜਾ ਨੇ ਭਲੇ ਹੀ ਫਿਲਮਾਂ ਵਿੱਚ ਕੁੱਝ ਖਾਸ ਸਫਲਤਾ ਹਾਸਲ ਨਾ ਕੀਤੀ ਹੋਵੇ, ਪਰ ਉਹ ਚਰਚਾ ਵਿੱਚ ਬਣੇ ਰਹਿਣਾ ਖੂਬ ਜਾਣਦੀ ਹੈ। ਪਿਛਲੇ ਦਿਨੀਂ ਆਈ. ਪੀ. ਐਲ ਦੇ ਫਾਈਨਲ ਦੇ ਦੌਰਾਨ ਉਨ੍ਹਾਂ ਨੇ ਆਪਣੇ ਧਮਾਕੇਦਾਰ ਡਾਂਸ ਨਾਲ ਸਭ ਦਾ ਦਿਲ ਜਿੱਤ ਲਿਆ ਸੀ ਅਤੇ ਜਿਸ ਕਰਕੇ ਚਰਚਾ ਵਿੱਚ ਰਹੀ ਪਰ ਹੁਣ ਅੰਮ੍ਰਿਤਾ ਆਪਣੇ ਬਾੲੈਫ੍ਰੈਂਡ ਦੇ ਨਾਲ ਲੜਾਈ ਦੀ ਵਜ੍ਹਾਂ ਨਾਲ ਚਰਚਾ ’ਚ ਹੈ। ......
 
Home | Main news | Contact us
All rights reserved with KUKSAMACHAR