info@kuksamachar.com Fortnightly Issue No. 118 New Zealand 20 August 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਪਹਿਲਾ ਸਫਾ
ਬੀਜਿੰਗ ਉਲੰਪਿਕ ਵਿਚ ਨਿਊਜ਼ੀਲੈਂਡ ਨੇ 3 ਗੋਲਡ ਸਮੇਤ 9 ਤਮਗੇ ਜਿੱਤੇ
ਬੀਜਿੰਗ - ਬੀਜਿੰਗ ਵਿਚ ਹੋ ਰਹੀਆਂ 2008 ਦੀਆਂ ਉਲੰਪਿਕ ਖੇਡਾਂ ਵਿਚ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ 21 ਅਗਸਤ ਤੱਕ ਤਿੰਨ ਸੋਨੇ ਦੇ, ਇਕ ਚਾਂਦੀ ਦਾ ਅਤੇ ਪੰਜ ਤਾਂਬੇ ਦੇ ਮੈਡਲ ਜਿਤਕੇ ਬਹੁਤ ਥੋੜੀ ਆਬਾਦੀ ਵਾਲੇ ਦੇਸ਼ ਦਾ ਨਾਂ ਦੁਨੀਆ ਭਰ ਵਿਚ ਰੋਸ਼ਨ ਕੀਤਾ ਹੈ। ਸੋਨੇ ਦਾ ਤਮਗਾ ਜੋੜੀਆਂ ਭੈਣਾ ਜਾਰਜੀਨਾ ਤੇ ਕੈਰੋਲੀਨ, ਵੈਲਰੀ ਵਿਲੀ ਅਤੇ ਟੋਮ ਐਸ਼ਲੀ ਨੇ ਜਿੱਤਿਆ। ਉਲੰਪਿਕ ਖੇਡਾਂ ਵਿਚ ਨਿਊਜ਼ੀਲੈਂਡ ਵਲੋਂ ਜਿੱਤੇ ਗਏ ਤਮਗਿਆਂ ਦੀ ਸੂਚੀ ਇਸ ਪ੍ਰਕਾਰ ਹੈ।

 
 
 
ਮੈਨੇਕਾਊ ਈਸਟ ਤੋਂ ਨੈਸ਼ਨਲ ਪਾਰਟੀ ਉਮੀਦਵਾਰ ਕੰਵਲਜੀਤ ਸਿੰਘ ਬਖਸ਼ੀ ਪਾਰਟੀ ਦੀ ਲਿਸਟ ਤੇ 38ਵੇਂ ਨੰਬਰ ਤੇ ਪਹੁੰਚੇ
ਆਕਲੈਂਡ - ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ, ਇਥੇ ਵਸਦੀ ਹਰ ਕਮਿਊਨਿਟੀ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵਿੱਚ ਰਹੀ ਹੈ ਅਤੇ ਇਸੇ ਕੋਸਿਸ਼ ਨੂੰ ਅੱਗੇ ਵਧਾਉਂਦਿਆਂ ਆਕਲੈਂਡ ਦੇ ਮੈਨੇਕਾਊ ਈਸਟ ਤੋਂ ਪਾਰਟੀ ਨੇ ਭਾਰਤੀ ਸਿੱਖ ਕਮਿਊਨਿਟੀ ਦੇ ਕੰਵਲਜੀਤ ਸਿੰਘ ਬਖਸ਼ੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਜੋ ਆਪਣੇ ਇਲਾਕੇ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਨ।
ਨੈਸ਼ਨਲ ਪਾਰਟੀ ਮੈਨੇਕਾਊ ਦੇ ਪ੍ਰਧਾਨ ਜੂਡੀ ਕਿਰਕ ਨੇ ਦੱਸਿਆ ਹੈ ਕਿ ਪਾਰਟੀ 2008 ਦੀਆਂ ਅਸੈਂਬਲੀ ਚੋਣਾਂ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦਵਾਰਾਂ ਦੀ ਵਿਭਿਨਤਾ ਤੇ ਗਿਣਤੀ ਨੂੰ ਉਤਸ਼ਾਹਿਤ ਕਰਦੀ ਲਿਸਟ ਜਾਰੀ ਕੀਤੀ ਹੈ।
ਪੀਸਤਾ ਸੈਮ ਲੋਟੁਲਿਗਾ (ਮਾਊਂਗਾ ਕੀਕੀ) 35ਵੇਂ ਨੰਬਰ ਤੇ, ਹੀਕੀਆ ਪਰਾਤਾ (ਮਾਨਾ) 36, ਮੂਲੀਸਾ ਲੀ 37, ਭਾਰਤੀ ਭਾਈਚਾਰੇ ਦੀ ਮੈਨੇਕਾਊ ਈਸਟ ਤੋਂ ਅਗਵਾਈ ਕਰਦੇ ਉਮੀਦਵਾਰ ਕੰਵਲਜੀਤ ਸਿੰਘ ਬਖਸ਼ੀ 38ਵੇਂ ਨੰਬਰ ਅਤੇ ਪਾਲ ਕੁਇਨ (ਹੱਟ ਸਾਊਥ) 48ਵੇਂ ਨੰਬਰ ਤੇ ਹਨ। ਉਮੀਦਵਾਰਾਂ ਦੀ (ਮਿਸ਼ਰਤ) ਗਿਣਤੀ ਸੱਚ ਮੁੱਚ ਉਤਸ਼ਾਹਜਨਕ ਹੈ। ਉਪਰਲੇ 60 ਵਿੱਚੋਂ ਪਾਰਟੀ ਕੋਲ 17 ਔਰਤ ਉਮੀਦਵਾਰ ਅਤੇ ਪਾਰਟੀ ਦੇ ਮੁੜ ਆਉਣ ਵਾਲੇ ਐਮ. ਪੀ ਉਪਰਾਲੇ 50 ਵਿੱਚ ਸ਼ਾਮਲ ਹਨ।
ਪਿਛਲੀਆਂ ਪਾਰਲੀਮੈਂਟਰੀ ਟਰਮ ਦੌਰਾਨ ਪਾਰਟੀ ਕੋਲ ਸਖਤ ਮਿਹਨਤ ਕਰਨ ਵਾਲਿਆਂ ਦਾ ਮਜ਼ਬੁਤ ਆਧਾਰ ਹੈ। ਉਨ੍ਹਾਂ ਸਮੇਤ ਪਾਰਟੀ ਨੇ ਤਜ਼ਰਬੇਕਾਰ ਤੇ ਇਕਜੁਟਤਾ ਨਾਲ ਕੰਮ ਕਰਨ ਵਾਲੀ ਟੀਮ ਨੂੰ ਤਿਆਰ ਕੀਤਾ ਹੈ ਜੋ ਪਾਰਟੀ ਵੋਟ ਲਈ ਸਖਤ ਮਿਹਨਤ ਨਾਲ ਕੈਂਪੇਨ ਚਲਾਏਗੀ।
ਨਿਊਜ਼ੀਲੈਂਡ ਦੇ (ਪ੍ਰਕੇਸ਼ਕ, ਸੂਬਾਈ) ਛੋਟੇ ਇਲਾਕਿਆਂ ਦੀ ਵੀ, ਨਵੇਂ ਯੋਗ ਤੇ ਲਿਆਕਤ ਵਾਲੇ ਉਮੀਦਵਾਰਾਂ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ। ਟੋਰੰਗਾ ਤੋਂ ਸਾਈਮਨ ਬਰਿਜਸ 51ਵੇਂ ਨੰਬਰ ਤੇ, ਏਮੀ ਐਡਮਜ (ਸੈਲਵੇਨ) 52ਵੇਂ, ਲੂਸੀ ਅਪਸਟੋਨ (ਟਾਪੂ) 53ਵੇਂ ਟੋਡ ਮੈਕਲੇ (ਰੋਟਰੂਆ) 54ਵੇਂ ਅਤੇ ਟਿਮ ਮੈਕਿਨਡੋਏ (ਹੈਮਿਲਟਨ ਵੈਸਟ), 55ਵੇਂ ਨੰਬਰ ਤੇ ਹਨ ਅਤੇ ਇਹ ਸਾਰੇ ਆਪਣੀ ਸੀਟ ਜਿੱਤਣ ਲਈ ਪੂਰੇ ਜੋਰ ਸ਼ੋਰ ਨਾਲ ਕੈਂਪੇਨ ਚਲਾ ਰਹੇ ਹਨ।
ਨੈਸ਼ਨਲ ਪਾਰਟੀ ਦੇ ਸਟੀਵਲ ਜੋਇਸ ਸਭ ਤੋਂ ਅੱਗੇ ਲਿਸਟ ਵਿੱਚ 16ਵੇਂ ਨੰਬਰ ਤੇ ਹਨ। ਜੂਡੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਮਾਣ ਹੈ ਕਿ ਉਨ੍ਹਾਂ ਦੇ ਯੋਗ ਉਮੀਦਵਾਰਾਂ ਦੀ ਉਹ ਟੀਮ ਲੋਕਾਂ ਸਾਹਮਣੇ ਲਿਆਂਦੀ ਹੈ ਜੋ ਨਿਊਜ਼ੀਲੈਂਡ ਦੇ ਉੱਜਲੇ ਭਵਿੱਖ ਲਈ ਤਨਦੇਹੀ ਨਾਲ ਕੰਮ ਕਰਨ ਲਈ ਸਮਰਪਿਤ ਹੈ।
ਕੰਵਲਜੀਤ ਸਿੰਘ ਬਖਸ਼ੀ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਹੁਣ ਸਾਡੀ ਵਾਰੀ ਹੈ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਟੀ ਨੂੰ ਕਾਮਯਾਬੀ ਹਾਸਲ ਕਰਾਈਏ।
 
 
ਗੁਰਪ੍ਰੀਤ ਸਿੰਘ ਨਿਊਜ਼ੀਲੈਂਡ ਪੁਲਿਸ ਵਿੱਚ ਪਹਿਲਾ ਭਾਰਤੀ ਲਾਇਜ਼ਨ ਅਫਸਰ ਬਣਿਆ
ਆਕਲੈਂਡ - ਪੰਜਾਬ ਦਾ ਨੌਜਵਾਨ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾ ਨਿਊਜ਼ੀਲੈਂਡ ਪੁਲਿਸ ਵਿੱਚ ਕੋਪ ਭਰਤੀ ਹੋਇਆ ਸੀ। ਦੋ ਸਾਲ ਦੇ ਥੋੜੇ ਜਿਹੇ ਵਕਫੇ ਦੌਰਾਨ ਉਸ ਨੂੰ ਨਿਊਜ਼ੀਲੈਂਡ ਪੁਲਿਸ ਵਿੱਚ ਲਾਇਜ਼ਨ ਅਫਸਰ ਦੇ ਪਦ ਤੇ ਨਿਯੁਕਤ ਕੀਤਾ ਗਿਆ ਹੈ। ਗੁਰਪ੍ਰੀਤ ਪਹਿਲਾ ਅਜਿਹਾ ਭਾਰਤੀ ਨੌਜਵਾਨ ਹੈ ਜਿਸ ਨੇ ਪੁਲਿਸ ਵਿਭਾਗ ਵਿੱਚ ਇਹ ਅਹੁਦਾ ਪ੍ਰਾਪਤ ਕੀਤਾ ਹੈ। ਸਾਊਥ ਈਸਟ ਲਾਇਜ਼ਨ ਅਫਸਰ ਦੇ ਤੌਰ ’ਤੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਤੇ ਫਿਜ਼ੀ ਨਾਲ ਸਬੰਧਿਤ ਲੋਕਾਂ ਵਾਸਤੇ ਪੁਲਿਸ ਵਿਭਾਗ ਅਤੇ ਕਮਿਊਨਿਟੀਆਂ ਦਰਮਿਆਨ ਪੁੱਲ ਦਾ ਕੰਮ ਕਰੇਗਾ। ਗੁਰਪ੍ਰੀਤ ਕਈ ਭਾਰਤੀ ਭਾਸ਼ਾਵਾਂ ਤੇ ਉਨ੍ਹਾਂ ਦੇ ਸਭਿਆਚਾਰ ਨੂੰ ਸਮਝਦਾ ਹੈ।
ਕੂਕ ਸਮਾਚਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਦੇ ਤੌਰ ’ਤੇ ਨਿਊਜ਼ੀਲੈਂਡ ਆਇਆ ਸੀ ਅਤੇ ਪੁਲਿਸ ਦੀ ਨੌਕਰੀ ਕਰਨ ਦਾ ਸੁਪਨਾ ਵੀ ਇਥੇ ਹੀ ਪੂਰਾ ਹੋਇਆ। ਤਰੱਕੀ ਦੇ ਨਾਲ-ਨਾਲ ਮੇਰੀਆਂ ਜ਼ਿੰਮੇਵਾਰੀਆਂ ਭਾਵੇਂ ਹੀ ਵੱਧ ਗਈਆਂ ਹਨ ਪਰ ਮੈਂ ਮਿਹਨਤ ਤੇ ਉਤਸ਼ਾਹ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਕਮਿਊਨਿਟੀ ਦੇ ਲੋਕਾਂ ਲਈ ਸਮਰਪਿਤ ਹਾਂ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦਾ ਹਾਂ।
ਮੈਨੇਕਾਊ ਵਿਖੇ ਤਾਇਨਾਤ ਗੁਰਪ੍ਰੀਤ ਸਿੰਘ ਨੂੰ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਅਤੇ ਕਮਿਊਨਿਟੀ ਨਾਲ ਸਬੰਧਤ ਕੋਈ ਵੀ ਸਮੱਸਿਆ ਦੇ ਹੱਲ ਲਈ 021-139 4711 ਤੇ ਸੰਪਰਕ ਕੀਤਾ ਜਾ ਸਕਦਾ ਹੈ।
 
 
28 ਸਾਲਾਂ ਬਾਅਦ ਭਾਰਤ ਨੂੰ ਸੋਨ ਤਮਗਾ ਮਿਲਿਆ
ਬੀਜਿੰਗ - ਭਾਰਤ ਵਾਸੀਆਂ ਦੀ ਖੁਸ਼ੀ ਦਾ ਉਸ ਵੇਲੇ ਕੋਈ ਠਿਕਾਣਾ ਨਹੀਂ ਰਿਹਾ ਜਦ ਪੰਜਾਬ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਅਭਿਨਵ ਬਿੰਦਰਾ ਨੇ ਇਤਹਾਸ ਸਿਰਜਦਿਆ ਹੋਇਆ ਉਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ ਫਾਈਨਲ ਮੁਕਾਬਲੇ ਵਿੱਚ ਚੀਨ ਦੇ ਜੂ ਕਿਯਾਨ ਨੂੰ ਹਰਾ ਕੇ ਭਾਰਤ ਲਈ 80 ਸਾਲਾਂ ’ਚ ਪਹਿਲਾ ਵਿਅਕਤੀਗਤ ਅਤੇ 28 ਸਾਲਾਂ ਬਾਅਦ ਸੋਨ ਤਮਗਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ।
ਗੌਰਤਲਬ ਹੈ ਕਿ 112 ਸਾਲ ਪਹਿਲਾਂ 1896 ਵਿੱਚ ਉਲੰਪਿਕ ਖੇਡਾਂ ਦੀ ਸ਼ੁਰੂਆਤ ਅਤੇ 80 ਸਾਲ ਪਹਿਲਾਂ 1928 ਵਿੱਚ ਪਹਿਲੀ ਵਾਰ ਭਾਰਤ ਦੇ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਲੈ ਕੇ ਪਹਿਲੀ ਵਾਰ ਭਾਰਤ ਦੇ ਕਿਸੇ ਖਿਡਾਰੀ ਨੇ ਵਿਅਕਤੀਗਤ ਤੌਰ ’ਤੇ ਸੋਨ ਤਗਮਾ ਜਿੱਤਿਆ। ਇਹ ਹੀ ਨਹੀਂ ਭਾਰਤ ਅਤੇ ਆਪਣੇ ਲਈ ਨਵਾਂ ਇਤਿਹਾਸ ਰਚਿਆ ਹੈ।
ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਫਾਈਨਲ ਮੁਕਾਬਲੇ ਵਿੱਚ 10.7/ 10.3/ 10.4/ 10.5/ 10.5/ 10.5/ 10.6/ 10.0/ 10.2 ਅਤੇ 10.8 ਅੰਕ ਲੈ ਕੇ 104.5 ਅੰਕ ਪ੍ਰਾਪਤ ਕਰਕੇ ਕੁਲ 700.5 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਕੁਆਲੀਫਾਈਂਗ ਮੈਚ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲਾ ਚੀਨ ਦਾ ਜੂ ਕਿਯਾਨ ਫਾਈਨਲ ਮੁਕਾਬਲੇ ਵਿੱਚ 102.7 ਅੰਕ ਪ੍ਰਾਪਤ ਕਰਕੇ ਕੁੱਲ 699.7 ਅੰਕਾਂ ਨਾਲ ਚਾਂਦੀ ਦਾ ਤਮਗਾ ਹੀ ਪ੍ਰਾਪਤ ਕਰ ਸਕਿਆ, ਜਦੋਂ ਕਿ ਕੁਆਲੀਫਾਈ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲਾ ਫਿਨਲੈਂਡ ਦਾ ਹੈਕੀਨੇਨ ਹੈਨਰੀ ਆਖਰੀ ਦੌਰ ਵਿੱਚ 101.4 ਅੰਕ ਪ੍ਰਾਪਤ ਕਰ ਕੁੱਲ 699.4 ਅੰਕਾਂ ਨਾਲ ਕਾਂਸੀ ਤਮਗਾ ਹੀ ਜਿੱਤ ਸਕਿਆ।
ਜ਼ਿਕਰਯੋਗ ਹੈ ਕਿ ਭਾਰਤ ਇਸ ਤੋਂ ਪਹਿਲਾਂ ਸਿਰਫ ਹਾਕੀ ਵਿੱਚ 8 ਵਾਰ ਸੋਨ ਤਮਗਾ ਹਾਸਲ ਕਰ ਸਕਿਆ ਹੈ। ਪਰ ਇਹ ਸੋਨ ਤਮਗੇ ਟੀਮ ਵੱਲੋਂ ਜਿੱਤੇ ਹੁੰਦੇ ਸਨ, ਜਦੋਂ ਕਿ ਇਹ ਤਮਗਾ ਅਭਿਨਵ ਬਿੰਦਰਾ ਨੇ ਵਿਅਕਤੀਗਤ ਤੌਰ ’ਤੇ ਪ੍ਰਾਪਤ ਕਰਕੇ ਨਵਾਂ ਇਤਿਹਾਸ ਬਣਾਇਆ ਹੈ। ਬਿੰਦਰਾ ਦੀ ਇਸ ਜਿੱਤ ਨਾਲ ਦੇਸ਼ ਅਤੇ ਵਿਦੇਸ਼ ’ਚ ਰਹਿੰਦੇ ਹਰ ਭਾਰਤਵਾਸੀ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਸਿਰਜਿਆ ਗਿਆ। ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਅਭਿਨਵ ਬਿੰਦਰਾ ਨੂੰ ਵਧਾਈਆਂ ਦਿੱਤੀਆਂ। ਸੋਨ ਤਮਗਾ ਜਿੱਤਣ ਕਰਕੇ ਬਿੰਦਰਾ ਲਈ ਨਕਦ ਇਨਾਮਾਂ ਦੀ ਝੱੜੀ ਲੱਗ ਗਈ, ਜਿਸ ਵਿੱਚ ਮੁੱਖ ਤੌਰ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਨੇ 1-1 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ। ਬਿੰਦਰਾ ਨੂੰ ਹੁਣ ਤੱਕ ਐਲਾਨੀ ਇਨਾਮੀ ਰਾਸ਼ੀ 5.5 ਕਰੋੜ ਤੋਂ ਉਪਰ ਪਹੁੰਚ ਗਈ ਹੈ।
Home | Main news | Contact us
All rights reserved with KUKSAMACHAR