ਭਾਰਤੀ ਭਾਈਚਾਰੇ ਲਈ ਏ. ਐਸ. ਬੀ ਬੈਂਕ ਦਾ ਬਰਾਂਡ ਅੰਬੈਸਡਰ-ਦੇਵ ਢੀਂਗਰਾ
ਆਕਲੈਂਡ - ਨਿਊਜ਼ੀਲੈਂਡ ਵਿੱਚ ਭਾਰਤੀ ਕਮਿਊਨਿਟੀ ਦੇ ਪੂੰਜੀਕਾਰ ਉਤਪਾਦਕ, ਆਪਣੋ ਆਪਣੇ ਵਪਾਰ ਤੇ ਕਾਰੋਬਾਰਾਂ ਦੀ ਵਧਦੀ ਮਹੱਤਤਾ ਕਰਕੇ ਵਿੱਤੀ ਅਦਾਰਿਆਂ ਤੇ ਕਮਰਸ਼ੀਅਲ ਬੈਂਕਾਂ ਨੂੰ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਯੋਗ ਸਟਾਫ ਭਰਤੀ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਪਿਛਲੇ 160 ਸਾਲਾਂ ਤੋਂ ਏ. ਐਸ. ਬੀ ਬੈਂਕ ਨੂੰ ਨਿਊਜ਼ੀਲੈਂਡ ਵਾਸੀਆਂ ਨੂੰ ਵਧੀਆ ਵਿਤੀ ਸੇਵਾਵਾਂ ਪ੍ਰਧਾਨ ਕਰਨ ਦਾ ਮਾਣ ਹਾਸਲ ਹੈ ਅਤੇ ਇਸ ਕੋਲ 300 ਤੋਂ ਵੱਧ ਬਹੁਭਾਸ਼ਾਈ ਸਟਾਫ ਵੀ ਹੈ। ਨਿਊਜ਼ੀਲੈਂਡ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਤੇ ਸੱਭਿਆਚਾਰਾਂ ਦੀ ਧਰਤੀ ਹੈ ਇਸ ਲਈ ਏ. ਐਸ. ਬੀ ਬੈਂਕ ਭਾਰਤੀਆਂ ਦੀਆਂ ਵਿਤੀ ਲੋੜਾਂ ਨੂੰ ਵੀ ਸਮਝਦਾ ਹੈ। ਭਾਰਤੀ ਕਮਿਊਨਿਟੀ ਇਥੇ ਬਹੁ ਗਿਣਤੀ ਵਿੱਚ ਹੈ ਤੇ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਈ ਪੁਰਸਕਾਰ ਵੀ ਪ੍ਰਾਪਤ ਕੀਤੇ ਹਨ।
ਏ. ਐਸ. ਬੀ ਬੈਂਕ ਦੇ ਚੀਫ ਮੈਨੇਜਰ ਲੇਨ ਬੋਇਸ ਨੇ ਕਿਹਾ ਹੈ ਕਿ ਦੇਸ਼ ਦੀ ਉਨਤੀ ਤੇ ਤਰੱਕੀ ਲਈ ਭਾਰਤੀ ਭਾਈਚਾਰੇ ਦੀ ਸਾਂਝੀਦਾਰੀ ਦੀ ਮਹੱਤਤਾ ਨੂੰ ਬੈਂਕ ਸਮਝਦਾ ਤੇ ਪ੍ਰਵਾਨ ਕਰਦਾ ਹੈ। ਇਸ ਬੈਂਕ ਦੇ ਬਹੁਤ ਅਧਿਕਾਰੀ ਭਾਰਤ ਦੀਆਂ ਕਈ ਮੁੱਖ ਭਾਸ਼ਾਵਾਂ ਸਮਝਦੇ ਹਨ। ਏ. ਐਸ. ਬੀ ਬੈਂਕ ਨੇ ਆਪਣੀਆਂ ਸਕੀਮਾਂ ਤੇ ਸੇਵਾਵਾਂ ਨੂੰ ਹੋਰ ਅੱਗੇ ਵਧਾਉਣ ਲਈ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਹੋਈਆਂ ਇਕ ਪੜੇ ਲਿਖੇ ਭਾਰਤੀ ਨੌਜਵਾਨ ਦੇਵ ਢੀਂਗਰਾ ਨੂੰ ਪ੍ਰਵਾਸੀ ਬੈਂਕਿੰਗ ਡਵੀਜ਼ਨ ਦਾ ਬਿਜਨੈਸ ਡਿਵੈਲਪਮੈਂਟ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ, ਜੋ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵਰਕਸ਼ਾਪ, ਸੈਮੀਨਾਰ ਕਰਵਾ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਬੈਂਕ ਦੀਆਂ ਲਾਭਕਾਰੀ ਸੇਵਾਵਾਂ ਦਾ ਫਾਇਦਾ ਉਠਾਉਣ ਲਈ ਜਾਗਰੁੱਕ ਕਰੇਗਾ।
ਦੇਵ ਢੀਂਗਰਾ ਨੇ ਦੱਸਿਆ ਕਿ ਜਿਹੜੇ ਲੋਕ ਆਪਣੇ ਦੇਸ਼ ਵਿੱਚ ਜ਼ਮੀਨ ਜਾਇਦਾਦ ਵੇਚ ਕੇ ਨਿਊਜ਼ੀਲੈਂਡ ਵਿੱਚ ਪੱਕੇ ਤੌਰ ’ਤੇ ਵੱਸਣ ਲਈ ਆਉਂਦੇ ਹਨ ਉਹ ਆਪਣਾ ਪੈਸਾ ਏ. ਐਸ. ਬੀ ਬੈਂਕ ਦੀ ਪ੍ਰਵਾਸੀ ਬੈਂਕਿੰਗ ਪ੍ਰਣਾਲੀ ਰਾਹੀਂ ਨਿਊਜ਼ੀਲੈਂਡ ਕਰੰਸੀ ਵਿੱਚ ਇੱਥੇ ਸੋਖਿਆ ਪ੍ਰਾਪਤ ਕਰਕੇ ਆਪਣੀ ਆਰਥਿਕ ਜ਼ਰੂਰਤਾਂ ਨੂੰ ਆਰਾਮ ਨਾਲ ਪੂਰੀਆਂ ਕਰ ਸਕਦੇ ਹਨ। ਬੈਂਕ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਪ੍ਰਚਾਰਣ ਲਈ ਦੇਵ ਢੀਂਗਰਾ ਏ. ਐਸ. ਬੀ ਬੈਂਕ ਦੇ ਬਰਾਂਡ ਅੰਬੈਸਡਰ ਵਜੋਂ ਕੰਮ ਕਰੇਗਾ। ਦੇਵ ਛੇ ਮਹੀਨਿਆਂ ਵਿੱਚ ਆਪਣੀਆਂ ਉਨ੍ਹਾਂ ਸਕੀਮਾਂ ਨੂੰ ਸਿਰੇ ਚੜ੍ਹਾਉਣ ਲਈ ਸਿਰ ਤੋੜ ਮਿਹਨਤ ਕਰ ਰਿਹਾ ਹੈ ਜਿਨ੍ਹਾਂ ਨਾਲ ਬੈਂਕ ਦੀਆਂ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਵੱਚਨਬੱਧਤਾ ਅਤੇ ਕਮਿਊਨਿਟੀ ਦੇ ਲੋਕਾਂ ਨੂੰ ਹੋਰ ਮਹੱਤਤਾ ਮਿਲ ਸਕਣਗੀਆਂ।
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਸ਼ਹੀਦ ਊਧਮ ਸਿੰਘ ਤੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਸ਼ਰਧਾਂਜਲੀ
ਆਕਲੈਂਡ - ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੀ ਇਕ ਅਹਿਮ ਮੀਟਿੰਗ ਪਾਪਾਟੋਏਟੋਏ ਵਿਖੇ ਹੋਈ ਜਿਸ ਵਿੱਚ ਕਿ ਟਰੱਸਟ ਨੇ ਆਉਣ ਵਾਲੇ ਸਾਲ ਲਈ ਨਵੇਂ ਪ੍ਰੋਗਰਾਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਮੀਟਿੰਗ ਵਿੱਚ ਟਰੱਸਟ ਦੇ ਤਕਰੀਬਨ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ। ਯਾਦ ਰਹੇ ਸ਼ਹੀਦ ਊਧਮ ਸਿੰਘ ਨੇ ਜੱਲਿਆਂ ਵਾਲੇ ਬਾਗ ਦਾ ਬਦਲਾ ਜਨਰਲ ਡਾਇਰ ਕੋਲੋਂ ਲੰਡਨ ਵਿੱਚ ਲੈ ਕੇ ਸ਼ਹੀਦਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ। ਸ਼ਹੀਦ ਊਧਮ ਸਿੰਘ ਤੋਂ ਬਾਅਦ ਟਰੱਸਟ ਦੇ ਮੈਂਬਰਾਂ ਨੇ ਮਾਰਕਸੀ ਪਾਰਟੀ ਦੇ ਬਜ਼ੁਰਗ ਆਗੂ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਵੀ ਕਾਮਰੇਡੀ ਲਹਿਰ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਗਿਆ। 23 ਮਾਰਚ 1916 ਨੂੰ ਜਲੰਧਰ ਜਿਲੇ ਵਿੱਚ ਜਨਮੇ ਕਾਮਰੇਡ ਸੁਰਜੀਤ ਦਾ ਆਮ ਜੀਵਨ ਮਾਰਸਵਾਦ ਦੇ ਪ੍ਰਸਾਰ ਵਿੱਚ ਲੱਗਾ ਉਹਨਾਂ ਦਾ ਦਿਹਾਂਤ 92 ਸਾਲ ਦੀ ਉਮਰ ਵਿੱਚ 1 ਅਗਸਤ ਨੂੰ ਹੋਇਆ। ਤੇਜ਼ ਤਰਾਰ ਗਿਆਨੀ ਦਿਮਾਗ ਵਾਲੇ ਸੁਰਜੀਤ ਦੀ ਮੌਤ ਨਾਲ ਕਾਮਰੇਡ ਇਤਿਹਾਸ ਵਿੱਚ ਇਕ ਯੁਗ ਦਾ ਅੰਤ ਹੋ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਪਾਰਟੀ ਨੂੰ ਸਿਆਸੀ ਤਜ਼ਰਬਿਆਂ ਦੀ ਘਾਟ ਰੜਕਦੀ ਰਹੇਗੀ।
ਇਸ ਸਾਲ ਦੀ ਤਰ੍ਹਾਂ ਟਰੱਸਟ ਆਉਣ ਵਾਲੇ ਸਾਲ ਵਿੱਚ ਵੀ ਵੱਖ ਵੱਖ ਬੁੱਧੀਜੀਵੀਆਂ ਨੂੰ ਤੁਹਾਡੇ ਰੂ-ਬ-ਰੂ ਕਰਵਾਏਗਾ ਤੇ ਕਮਿਊਨਿਟੀ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਵੇਗਾ। ਡਾ. ਹਰਸ਼ਿੰਦਰ ਕੌਰ ਦੀ ਕਿਤਾਬ ਮਾਂ ਬੋਲੀ ਪੰਜਾਬੀ ਇਕ ਡਾਕਟਰੀ ਦ੍ਰਿਸ਼ਟੀਕੋਣ ਤੋਂ, ਟਰੱਸਟ ਕੋਲ ਪਹੁੰਚ ਚੁੱਕੀ ਹੈ। ਇਹ ਕਿਤਾਬ ਲੈਣ ਵਾਸਤੇ ਜਾਂ ਹੋਰ ਕਿਤਾਬਾਂ ਲੈਣ ਲਈ ਅਵਤਾਰ ਸਿੰਘ ਪੁੱਕੀਕੂਹੀ ਨੂੰ 021 392 147 ਤੇ ਜਾਂ ਹੋਰ ਜਾਣਕਾਰੀ ਲਈ ਮੁੱਖਤਿਆਰ ਸਿੰਘ ਨੂੰ 021 827 550 ਤੇ ਸੰਪਰਕ ਕਰ ਸਕਦੇ ਹੋ।
ਕੀਵੀ ਲਾਈਫ
ਆਕਲੈਂਡ - ਫੇਥ ਸਿਟੀ ਚਰਚ ਬਹੁ-ਸਭਿਅਕ ਇਕ ਨਾਨ ਡਿਨੋਮੀਨੇਸ਼ਨ ਚਰਚ ਹੈ। ਇਹ ਮੈਨੇਕਾਊ ਵਿੱਚ ਸਥਿਤ ਹੈ ਜਿਸ ਵਿੱਚ ਕਈ ਕਮਿਊਨਿਟੀ ਪ੍ਰੋਗਰਾਮ ਉਲੀਕੇ ਗਏ ਹਨ ਜੋ ਸਾਰੇ ਹੀ ਧਾਰਮਿਕ ਗਰੁੱਪਾਂ ਲਈ ਹਨ। ਇਹਨਾਂ ਵਿਚੋਂ ਇਕ ਪ੍ਰੋਗਰਾਮ ਦਾ ਨਾਮ ਹੈ ਕੀਵੀ ਲਾਈਫ ਜੋ ਕਿ 8 ਹਫਤਿਆਂ ਦਾ ਪ੍ਰੋਗਰਾਮ ਹੈ ਅਤੇ ਇਹ ਪ੍ਰੋਗਰਾਮ 24 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪ੍ਰੋਗਰਾਮ ਦੀ ਰੂਪਰੇਖਾ ਨਵੇਂ ਪਰਵਾਸੀਆਂ ਅਤੇ ਉਨ੍ਹਾਂ ਲੋਕਲ ਕਮਿਊਨਿਟੀ ਦੇ ਲੋਕਾਂ ਲਈ ਹੈ ਜੋ ਨਿਊਜ਼ੀਲੈਂਡ ਦੇ ਕਲਚਰ ਦੇ ਲਈ ਇਸ ਵਿੱਚ ਅਨੁਕਲਨ ਕਰ ਰਹੇ ਹਨ।
ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਇੰਗਲਿਸ਼ ਬੋਲਣ ਦਾ ਅਭਿਆਸ ਕਰਵਾਇਆ ਜਾਵੇਗਾ ਤਾਂ ਕਿ ਪਰਵਾਸੀ ਨਿਊਜ਼ੀਲੈਂਡ ਕਲਚਰ ਬਾਰੇ ਜਾਣਕਾਰੀ ਲੈ ਸਕਣ। ਜਿਸ ਨਾਲ ਪਰਵਾਸੀ ਕਿਵੇਂ ਆਪਣਾ ਸੀ. ਵੀ. ਬਣਾਉਣ, ਡਰਾਈਵਿੰਗ ਲਾਇਸੈਂਸ, ਬੈਂਕ ਦਾ ਖਾਤਾ ਖੋਲਣ, ਨਿੱਜੀ ਸੁਰੱਖਿਆ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਬਾਅਦ ਚਾਹ-ਕਾਫੀ ਦਾ ਵੀ ਇੰਤਜ਼ਾਮ ਹੈ ਤਾਂ ਕਿ ਆਪਸੀ ਮਿਲਾਪ ਵੀ ਹੋ ਜਾਵੇ।
ਕੀਵੀ ਲਾਈਫ ਉਨ੍ਹਾਂ ਸਭ ਲਈ ਮਦਦਗਾਰ ਹੈ ਜੋ ਨਿਊਜ਼ੀਲੈਂਡ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਨਵੇਂ ਦੋਸਤ ਬਣਾਉਣਾ ਚਾਹੁੰਦੇ ਹਨ। ਤੁਸੀ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਅਮਰ ਐਂਥਨੀ ਨੂੰ (09) 262 4277 ਤੇ ਫੋਨ ਕਰੋ।
1.5 ਲੱਖ ਲੋਕਾਂ ਦੇ ਘਰ ਹੱਥੋਂ ਨਿਕਲਣ ਦੇ ਕੰਢੇ
ਆਕਲੈਂਡ -ਲਗਭਗ 1.5 ਲੱਖ ਨਿਊਜ਼ੀਲੈਂਡਰਾਂ ਦੇ ਘਰ ਕਿਸ਼ਤਾਂ ਨਾ ਦੇਣ ਕਰਕੇ ਹੱਥੋਂ ਨਿਕਲਣ ਦੇ ਕੰਢੇ ਤੇ ਹਨ। ਰੋਏ ਮੋਰਗਨ ਰਿਸਰਚ ਕੰਪਨੀ ਦੇ ਨਵੇਂ ਸਰਵੇਖਣ ਤੋਂ ਪਤਾ ਚਲਦਾ ਹੈ ਕਿ 22% ਲੋਕ ਜਿਨ੍ਹਾਂ ਦੇ ਘਰਾਂ ਤੇ ਕਰਜ਼ਾ ਹੈ ਕਿਸ਼ਤਾਂ ਦੇਣ ਵਿੱਚ ਅਸਮਰਥ ਹਨ। ਰੋਏ ਮੋਰਗਨ ਦੇ ਫਾਇਨਾਂਸ ਇੰਡਸਟਰੀ ਡਾਇਰੈਕਟ ਮਾਰਕ ਡੈਨਸੇ ਨੇ ਕਿਹਾ ਹੈ ਕਿ 30% ਤੋਂ 45% ਆਮਦਨ ਆਮ ਨਿਊਜ਼ੀਲੈਂਡ ਦੀ ਘਰਾਂ ਦੀਆਂ ਕਿਸ਼ਤਾਂ ਨਿਕਲਣ ਵਿੱਚ ਚਲੀ ਜਾਂਦੀ ਹੈ। 2002 ਦੇ ਵਿੱਚ ਕੀਤੇ ਸਰਵੇਖਣ ਤੋਂ ਪਤਾ ਚਲਦਾ ਸੀ ਕਿ ਸਿਰਫ 85,000 ਘਰਾਂ ਦੇ ਮਾਲਿਕ ਕਿਸ਼ਤਾਂ ਦੇ ਕਰਜ਼ੇ ਤੋਂ ਪਰੇਸ਼ਾਨ ਸਨ ਜਦੋਂ ਕਿ ਹੁਣ 2008 ਵਿੱਚ ਇਹ ਵੱਧ ਕੇ 147,000 ਘਰਾਂ ਦੇ ਮਾਲਿਕਾਂ ਤੱਕ ਪਹੁੰਚ ਗਈ ਹੈ। 2002 ਵਿੱਚ ਜਿਹੜੇ ਕਰਜ਼ੇ ਦੀ ਵਿਆਜ਼ ਦਰ 6.7 ਫੀਸਦੀ ਹੁੰਦੀ ਸੀ ਹੁਣ ਇਹ ਵੱਧ ਕੇ 10.42 ਫੀਸਦੀ ਹੋ ਗਈ ਹੈ।
ਇਸ ਸਾਲ ਦੇ ਬਜਟ ਦੇ ਵਿੱਚ ਟੈਕਸ ਕੱਟ ਮਿਲਣ ਕਰਕੇ ਰਿਜ਼ਰਵ ਬੈਂਕ ਵੀ ਕੁੱਝ ਸਮੇਂ ਦੇ ਲਈ ਵਿਆਜ਼ਦਰ ਨੂੰ ਹਿਲਾਉਣਾ ਨਹੀਂ ਚਾਹੁੰਦੀ ਤਾਂ ਕਿ ਮੁਦਰਾ ਸਫੀਤੀ ਦਾ ਫਰਕ ਕਿਤੇ 10.6 ਬਿਲੀਅਨ ਟੈਕਸ ਕੱਟ ਪੈਕੇਜ ਤੇ ਨਾਪ ਵੇ। ਰਿਜਰਵ ਬੈਂਕ ਦੇ ਦੁਆਰਾ ਸਤੰਬਰ ਦੇ ਮਹੀਨੇ 0.5 ਫੀਸ਼ਦੀ ਵਿਆਂਜ਼ਦਰ ਘੱਟ ਹੋਣ ਕਰਕੇ ਤਕਰੀਬਨ 200,000 ਮਾਰਗੇਜ਼ ਵਾਲੇ ਮਾਲਿਕਾਂ ਨੂੰ ਤਕਰੀਬਨ 19 ਡਾਲਰ ਦਾ ਫਾਇਦਾ ਹੋਵੇਗਾ ਪਰ ਇਸ ਦਾ ਫਾਇਦਾ ਸਿਰਫ ਫਲੋਟਿੰਗ ਕਰਜ਼ੇ ਵਾਲਿਆਂ ਨੂੰ ਹੀ ਹੋਵੇਗਾ ਪਰ ਸ਼ਾਇਦ ਹੀ ਇਹ ਵਿੳਾਜ਼ ਦਰ ਘਟੇ। ਡਾ. ਕੂਲਨ ਨੇ ਕਿਹਾ ਹੈ ਕਿ ਟੈਕਸ ਕੱਟ ਘੱਟ ਕਰਨ ਦੇ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਸੀ ਕਿ ਵਿਆਜ਼ਦਰ ਨਾ ਵਧੇ। ਸਰਕਾਰ ਨੂੰ ਇਹ ਗੱਲ ਦਾ ਧਿਆਨ ਹੈ ਕਿ ਲੋਕ ਵਿਆਜ਼ ਦੀ ਦਰ ਵੱਧਣ ਕਰਕੇ ਪਰੇਸ਼ਾਨ ਹਨ। ਨਾਲ ਹੁਣ ਖਾਣੇ ਤੇ ਪੈਟ੍ਰੋਲ ਦੇ ਮਹਿੰਗੇ ਹੋਣ ਕਰਕੇ ਉਪਭੋਗਤਾ ਕਾਫੀ ਪਰੇਸ਼ਾਨ ਹੈ। ਨੈਸ਼ਨਲ ਪਾਰਟੀ ਦੇ ਜੋਹਨ ਕੀ ਨੇ ਆਪਣੇ ਟੈਕਸ ਕੱਟ ਪੈਕੇਜ ਵਿੱਚ ਕੀ ਰੱਖਿਆ ਹੈ ਇਹ ਚੋਣਾਂ ਤੋਂ ਕੁਝ ਹਫਤਿਆਂ ਪਹਿਲਾਂ ਹੀ ਪਤਾ ਲੱਗੇਗਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਨੈਸ਼ਨਲ ਦਾ ਟੈਕਸ ਕੱਟ ਵਧੀਆਤਰੀਕੇ ਦਾ ਹੋਵੇਗਾ ਅਤੇ ਕਈ ਤਰ੍ਹਾਂ ਦੇ ਫਾਇਦੇ ਹੋਣਗੇ। ਰੋਏ ਮੋਰਗਨ ਦੇ ਸਰਵੇਖਣ ਵਿੱਚ 20,000 ਘਰਾਂ ਦੇ ਮਾਲਿਕਾਂ ਨੂੰ ਲਿਆ ਗਿਆ ਅਤੇ ਇਹ 2002 ਤੋਂ 2007 ਤੱਕ ਦਾ ਸੀ।
ਨੈਸ਼ਨਲ ਪਾਰਟੀ ਦੇ ਬਿਲ ਇੰਗਲਿਸ਼ ਨੇ ਬਿਜਨੈਸਮੈਨਾਂ ਨਾਲ ਮੁਲਾਕਾਤ ਕੀਤੀ
ਆਕਲੈਂਡ - ਹਾਲ ਹੀ ਵਿੱਚ ਲੇਬਰ ਪਾਰਟੀ ਦੁਆਰਾ ਪੇਸ਼ ਕੀਤੇ ਬਜਟ ਤੇ ਟਿੱਪਣੀ ਅਤੇ ਨੈਸ਼ਨਲ ਪਾਰਟੀ ਦੀਆਂ ਪਾਲੀਸੀਆਂ ਤੋਂ ਜਾਣੂੰ ਕਰਾਉਣ ਲਈ ਬਿਜਨਸਮੈਨਾਂ ਨਾਲ ਨੈਸ਼ਨਲ ਪਾਰਟੀ ਦੇ ਬਿਲ ਇੰਗਲਿਸ਼,ਪੈਂਸੀ ਵੌਂਗ ਨੇ ਇਕ ਮੁਲਾਕਾਤ ਕੀਤੀ। ਇਸ ਮੌਕੇ ਤੇ ਮੈਨੂਕਾਉ ਈਸਟ ਦੇ ਨੈਸ਼ਨਲ ਪਾਰਟੀ ਦੇ ਉਮੀਦਵਾਰ ਕੰਵਲਜੀਤ ਸਿੰਘ ਬਖਸ਼ੀ ਵੀ ਮੌਜੂਦ ਸਨ। ਬਿਜਨਸਮੈਨਾਂ ਵਲੋਂ ਸਵਾਲ ਪੁੱਛੇ ਗਏ ਅਤੇ ਇਨ੍ਹਾਂ ਸਾਰੇ ਸਵਾਲਾਂ ਤੇ ਬਿਲ ਇੰਗਲਿਸ਼ ਨੇ ਚਾਨਣਾਂ ਪਾਇਆ। ਬਾਅਦ ਵਿੱਚ ਈਸਟ ਟਮਾਕੀ ਹੈਲਥ ਸੈਂਟ ਦੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ।
|